ਅਮੇਠੀ, (ਇੰਟ.)-ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ ਵਿਚ ਸ਼ੁਕੁਲ ਬਾਜ਼ਾਰ ਪੁਲਸ ਨੇ ਪਾਲੀ ਜੰਗਲ ਵਿਚ ਗੈਰ-ਕਾਨੂੰਨੀ ਅਸਲਾ ਫੈਕਟਰੀ ਦਾ ਪਰਦਾਫਾਸ਼ ਕਰ ਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੌਕੇ ਤੋਂ 11 ਮੁਕੰਮਲ ਅਤੇ 5 ਅਰਧ-ਮੁਕੰਮਲ ਤਮੰਚੇ, ਕਾਰਤੂਸ ਅਤੇ ਅਸਲਾ ਬਣਾਉਣ ਦੇ ਉਪਕਰਣ ਬਰਾਮਦ ਕੀਤੇ ਹਨ। ਪੁਲਸ ਮੁਤਾਬਕ, ਇੱਥੇ ਬਣਾਏ ਗਏ ਤਮੰਚਿਆਂ ਦੀ ਲਖਨਊ ਸਮੇਤ ਕਈ ਜ਼ਿਲਿਆਂ ਵਿਚ ਸਪਲਾਈ ਕੀਤੀ ਜਾਂਦੀ ਸੀ। ਪੁਲਸ ਸੁਪਰਡੈਂਟ (ਐੱਸ. ਪੀ.) ਸਰਵਣਨ ਟੀ. ਨੇ ਦੱਸਿਆ ਕਿ ਆਪ੍ਰੇਸ਼ਨ ਚੱਕਰਵਿਊ ਤਹਿਤ ਬੁੱਧਵਾਰ ਤੜਕੇ ਪੁਲਸ ਟੀਮ ਗਸ਼ਤ ’ਤੇ ਸੀ। ਮੁਖਬਰ ਦੀ ਸੂਚਨਾ ’ਤੇ ਪਾਲੀ ਜੰਗਲ ਵਿਚ ਛਾਪਾ ਮਾਰ ਕੇ ਕੌਸ਼ਲ ਕਿਸ਼ੋਰ ਅਤੇ ਛੋਟੂ, ਨਿਵਾਸੀ ਨਵੀਪਨਾਹ, ਥਾਣਾ ਮਾਲ, ਲਖਨਊ ਨੂੰ ਫੜਿਆ ਗਿਆ। ਦੋਵੇਂ ਝਾੜੀਆਂ ਵਿਚ ਲੁੱਕ ਕੇ ਤਮੰਚੇ ਬਣਾ ਰਹੇ ਸਨ।
ਪੁਲਸ ਨੇ 315 ਬੋਰ ਦੇ 9 ਅਤੇ 12 ਬੋਰ ਦੇ 2 ਬਣੇ ਹੋਏ ਤਮੰਚੇ, 5 ਅਰਧ-ਮੁਕੰਮਲ ਤਮੰਚੇ, ਕਾਰਤੂਸ ਅਤੇ ਵੱਡੀ ਮਾਤਰਾ ਵਿਚ ਉਪਕਰਣ ਬਰਾਮਦ ਕੀਤੇ। ਇਕ ਬਾਈਕ ਦੇ ਕਾਗਜ਼ਾਤ ਨਾ ਮਿਲਣ ’ਤੇ ਉਸਨੂੰ ਸੀਜ਼ ਕਰ ਦਿੱਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਸੁੰਨਸਾਨ ਜਗ੍ਹਾ ਲੱਭ ਕੇ ਥਾਂ ਬਦਲ-ਬਦਲ ਕੇ ਗੈਰ-ਕਾਨੂੰਨੀ ਹਥਿਆਰ ਬਣਾਉਂਦੇ ਅਤੇ ਵੇਚਦੇ ਸਨ। ਐੱਸ. ਪੀ. ਨੇ ਪੁਲਸ ਟੀਮ ਨੂੰ 25 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ।
ਲਖਨਊ ’ਚ ਸਈ ਨਦੀ ’ਚ 3 ਵਿਅਕਤੀ ਡੁੱਬੇ, ਲਾਸ਼ਾਂ ਬਰਾਮਦ, ਜਾਣੋ ਮਾਮਲਾ
NEXT STORY