ਨਵੀਂ ਦਿੱਲੀ : ਡੀ. ਐੱਮ. ਆਰ. ਸੀ. ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਮੈਟਰੋ 25 ਅਕਤੂਬਰ ਤੋਂ ਹਫ਼ਤੇ ਦੇ ਦਿਨਾਂ 'ਚ 40 ਹੋਰ ਯਾਤਰਾਵਾਂ ਚਲਾਵੇਗੀ। ਇਹ ਕਦਮ ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ-II ਉਪਾਵਾਂ ਦੇ ਲਾਗੂ ਕੀਤੇ ਜਾਣ ਦੇ ਕੁੱਝ ਦਿਨਾਂ ਬਾਅਦ ਆਇਆ ਹੈ। ਡੀ. ਐੱਮ. ਆਰ. ਸੀ. ਨੇ ਇਕ ਬਿਆਨ 'ਚ ਕਿਹਾ ਕਿ ਦਿੱਲੀ ਮੈਟਰੋ ਬੁੱਧਵਾਰ ਤੋਂ ਆਪਣੇ ਨੈੱਟਵਰਕ 'ਤੇ ਹਫ਼ਤੇ ਦੇ ਦਿਨਾਂ (ਸੋਮਵਾਰ-ਸ਼ੁੱਕਰਵਾਰ) 'ਚ 40 ਵਾਧੂ ਟਰੇਨਾਂ ਚਲਾਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਬੰਦ ਰਹਿਣਗੇ ਇਹ ਰਸਤੇ, ਨਵਾਂ ਰੂਟ ਪਲਾਨ ਜਾਰੀ
ਇਸ 'ਚ ਕਿਹਾ ਗਿਆ ਹੈ ਕਿ ਦਿੱਲੀ-ਐੱਨ. ਸੀ. ਆਰ. 'ਚ ਯਾਤਰੀਆਂ ਵਿਚਕਾਰ ਜਨਤਕ ਆਵਾਜਾਈ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਡੀ. ਐੱਮ. ਆਰ. ਸੀ. ਨੇ ਕਿਹਾ ਕਿ ਆਮ ਤੌਰ 'ਤੇ ਦਿੱਲੀ ਮੈਟਰੋ ਹਰ ਰੋਜ਼ 4300 ਤੋਂ ਜ਼ਿਆਦਾ ਯਾਤਰਾਵਾਂ ਕਰਦੀ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ : ਹੈਲੀਪੈਡ ਤੋਂ ਹੀ ਕਈ ਪ੍ਰਾਜੈਕਟਾਂ ਨੂੰ ਉਡਾਣ ਦੇ ਗਏ CM ਭਗਵੰਤ ਮਾਨ
ਬੁਲਾਰੇ ਨੇ ਕਿਹਾ ਕਿ ਜੀ. ਆਰ. ਏ. ਪੀ.-II ਪੱਧਰ ਤਹਿਤ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਵੱਲੋਂ ਅਪਣਾਏ ਜਾ ਰਹੇ ਵੱਖ-ਵੱਖ ਉਪਾਵਾਂ ਤਹਿਤ ਡੀ. ਐੱਮ. ਆਰ. ਸੀ. ਅੱਜ ਤੋਂ ਆਪਣੇ ਨੈੱਟਵਰਕ 'ਤੇ 40 ਹੋਰ ਟਰੇਨਾਂ ਚਲਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਸਪਤਾਲ 'ਚ ਖੂਨ ਚੜ੍ਹਾਉਣ ਤੋਂ ਬਾਅਦ 14 ਬੱਚਿਆਂ 'ਚ ਹੈਪੇਟਾਈਟਸ ਤੇ HIV ਦੀ ਹੋਈ ਪੁਸ਼ਟੀ!
NEXT STORY