ਨਵੀਂ ਦਿੱਲੀ - ਨਾਗਰਿਕਤਾ ਬਿੱਲ ਪਾਸ ਹੋਣ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ 'ਤੇ ਲਗਾਤਾਰ ਨਿਸ਼ਾਨਾ ਵਿੰਨ੍ਹ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।
ਦੱਸ ਦਈਏ ਕਿ ਜਿਹੜੀ ਵੀਡੀਓ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਮਰਾਨ ਖਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਉਸ ਟਵੀਟ ਨੂੰ ਯੂ. ਪੀ. ਪੁਲਸ ਨੇ ਰੀ-ਟਵੀਟ ਕੀਤਾ ਹੈ, ਟਵੀਟ 'ਚ ਉਨ੍ਹਾਂ ਲਿੱਖਿਆ ਕਿ ਇਹ ਵੀਡੀਓ ਯੂ. ਪੀ. ਦੀ ਨਹੀਂ ਬਲਕਿ ਢਾਕਾ, ਬੰਗਲਾਦੇਸ਼ ਦੀ ਹੈ (ਮਈ, 2013 ਦੀ)। ਜਿਹੜੇ ਮੁਲਾਜ਼ਮ ਮੁਸਲਿਮ ਲੋਕਾਂ 'ਤੇ ਲਾਠੀਆਂ ਚਲਾ ਰਹੇ ਹਨ ਉਨ੍ਹਾਂ ਦੇ ਵੈਸਟਾਂ 'ਤੇ ਰੈਬ (ਰੈਪਿਡ ਐਕਸ਼ਨ ਬਟਾਲੀਅਨ) ਲਿੱਖਿਆ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ 'ਚ ਕੁਝ ਲਿੰਕ ਵੀ ਸ਼ੇਅਰ ਕੀਤੇ ਹਨ, ਜਿਹੜੇ ਕਿ ਇਸ ਵੀਡੀਓ ਦੇ ਸਬੂਤ 'ਚ ਹਨ ਕਿ ਇਹ ਵੀਡੀਓ ਬੰਗਲਾਦੇਸ਼ ਦੀ ਹੈ।
ਇਲਤਜਾ ਨੇ ਨਾਨੇ ਦੀ ਬਰਸੀ ’ਤੇ ਉਨ੍ਹਾਂ ਦੀ ਕਬਰ ’ਤੇ ਜਾਣ ਦੀ ਮੰਗੀ ਇਜਾਜ਼ਤ
NEXT STORY