ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਇਕ ਪਤੀ ਨੇ ਆਪਣੀ ਹੀ ਪਤਨੀ ਦੇ ਕਤਲ ਲਈ 8 ਲੱਖ ਰੁਪਏ ਦੀ ਸੁਪਾਰੀ ਦੇ ਦਿੱਤੀ। ਪਤਨੀ ਮੋਨਿਕਾ ਵੱਲੋਂ ਮਜ਼ਾਕ ਬਣਾਉਣ ਕਾਰਨ ਪਤੀ ਲਲਿਤ ਦਹੀਆ 'ਤੇ 8 ਲੱਖ ਰੁਪਏ 'ਚ ਕਤਲ ਦੀ ਸੁਪਾਰੀ ਦੇਣ ਦਾ ਦੋਸ਼ ਹੈ। ਠੇਕਾ ਲੈਣ ਵਾਲੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਲਲਿਤ ਨੇ ਪੁਲਸ ਨੂੰ ਦੱਸਿਆ ਕਿ ਪਤਨੀ ਜੁਆਇੰਟ ਪਰਿਵਾਰ ਤੋਂ ਵੱਖ ਰਹਿਣ ਲਈ ਉਸ ਨਾਲ ਝਗੜਾ ਕਰਦੀ ਸੀ ਅਤੇ ਹਕਲਾਉਣ ਕਾਰਨ ਉਸ ਦਾ ਮਜ਼ਾਕ ਬਣਾਉਂਦੀ ਸੀ। ਠੇਕਾ ਕਿਲਿੰਗ ਦੋਸ਼ੀ ਦਾ ਸਾਥੀ ਅਜੇ ਫਰਾਰ ਹੈ। ਸਾਊਥ ਵੈਸਟ ਦਿੱਲੀ ਦੇ ਛਾਵਲਾ ਦੇ ਵਾਸੀ ਕੁਲਦੀਪ ਸ਼ੌਂਕੀਨ ਦੀ ਬੇਟੀ ਮੋਨਿਕਾ ਦਾ ਵਿਆਹ ਪਿਛਲੇ ਸਾਲ 26 ਜਨਵਰੀ ਨੂੰ ਗੁੜਗਾਓਂ ਦੇ ਧਨਵਾਪੁਰ ਪਿੰਡ ਦੇ ਵਾਸੀ ਅਤਰ ਸਿੰਘ ਦੇ ਬੇਟੇ ਲਲਿਤ ਦਹੀਆ (24) ਨਾਲ ਵਿਆਹ ਸੀ। ਉਨ੍ਹਾਂ ਦੀ 5 ਮਹੀਨੇ ਦੀ ਬੇਟੀ ਹੈ। 20 ਅਪ੍ਰੈਲ ਦੀ ਦੁਪਹਿਰ ਲਲਿਤ ਮੋਨਿਕਾ ਅਤੇ ਬੇਟੀ ਨਾਲ ਛਾਵਲਾ ਜਾ ਰਿਹਾ ਸੀ। ਰਾਘਵਪੁਰ ਕੋਲ ਸਕੂਟੀ 'ਤੇ ਸਵਾਰ 2 ਲੜਕੇ ਉੱਥੇ ਅਤੇ ਮੋਨਿਕਾ ਨੂੰ ਗੋਲੀ ਮਾਰ ਦਿੱਤੀ।
ਮੋਨਿਕਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਲਲਿਤ ਦਹੀਆ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸ 'ਤੇ ਪੁਲਸ ਦਾ ਸ਼ੱਕ ਡੂੰਘਾ ਹੋ ਗਿਆ। ਪੁਲਸ ਨੇ ਉਸ ਤੋਂ ਸਖਤ ਪੁੱਛ-ਗਿੱਛ ਕੀਤੀ, ਉਦੋਂ ਆਖਰਕਾਰ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪਤੀ ਅਤੇ ਦੋਸ਼ੀ ਕਿਲਰ ਗ੍ਰਿਫਤਾਰ ਲਲਿਤ ਨੇ ਆਪਣੇ ਪਿੰਡ 'ਚ ਛੋਟਾ-ਮੋਟਾ ਕੰਮ ਕਰਨ ਵਾਲੇ ਸਾਹਿਲ ਨੂੰ 8 ਲੱਖ ਰੁਪਏ 'ਚ ਸੁਪਾਰੀ ਦਿੱਤੀ। ਉੱਥੇ ਹੀ ਡੀ.ਐੱਸ.ਪੀ. ਸੁਰਿੰਦਰ ਕੁਮਾਰ ਅਨੁਸਾਰ,''ਐੱਸ.ਪੀ. ਆਪਰੇਸ਼ੰਸ ਜਗਜੀਤ ਸਾਂਗਵਾਨ, ਏ.ਏ.ਟੀ.ਐੱਸ. ਦੇ ਇੰਸਪੈਕਟਰ ਰਾਜ ਕੁਮਾਰ, ਸਪੈਸ਼ਲ ਸਟਾਫ ਦੇ ਐੱਸ.ਆਈ. ਨਵੀਨ ਕੁਮਾਰ, ਐੱਸ.ਆਈ. ਮਨੋਜ ਭਾਟੀਆ ਦੀ ਟੀਮ ਨੇ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ। ਲਲਿਤ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ। ਸ਼ੌਂਕੀਨ ਦੀ ਤਲਾਸ਼ ਕੀਤੀ ਜਾ ਰਹੀ ਹੈ।
ਰਿਬਨ ਕਟਾਈ ਦੀ ਰਸਮ ਦੌਰਾਨ ਲਾੜੇ ਨੂੰ ਲੱਗੀ ਗੋਲੀ, ਮੰਡਪ ਦੀ ਜਗ੍ਹਾ ਪਹੁੰਚਿਆ ਹਸਪਤਾਲ (ਦੇਖੋ ਤਸਵੀਰਾਂ)
NEXT STORY