ਨਵੀਂ ਦਿੱਲੀ— ਸੈਨਾ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਦਾ ਸਲਾਨਾ ਸੈਨਿਕ ਅਭਿਆਸ ਬਹਾਲ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡੋਕਲਾਮ ਗਤੀਰੋਧ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕੜਵਾਹਟ ਆ ਗਈ ਸੀ ਅਤੇ ਹੁਣ ਇਸ ਸੁਧਾਰ ਆ ਰਿਹਾ ਹੈ।
ਰਾਵਤ ਨੇ ਕਿਹਾ ਕਿ ਚੀਨ ਦੇ ਨਾਲ ਸੈਨਿਕ ਕੂਟਨੀਤੀ ਨੇ ਕੰਮ ਕੀਤਾ ਅਤੇ ਡੋਕਲਾਮ ਗਤੀਰੋਧ ਤੋਂ ਬਾਅਦ ਬੰਦ ਹੋਈ ਸਰਹੱਦ ਸੁਰੱਖਿਆ ਬਲਾਂ ਦੀ ਬੈਠਕ ਫਿਰ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸੁਰੱਖਿਆ ਬਲਾਂ ਵਿਚਾਲੇ ਦਿਆਲਤਾ ਫਿਰ ਤੋਂ ਕਾਇਮ ਹੋ ਗਈ ਹੈ। ਸੈਨਾ ਪ੍ਰਮੁੱਖ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਚੀਨ ਦੇ ਨਾਲ ਹਰ ਸਾਲ ਸੈਨਿਕ ਅਭਿਆਸ ਹੁੰਦਾ ਹੈ। ਸਿਰਫ ਪਿਛਲੇ ਸਾਲ ਅਭਿਆਸ (ਡੋਕਲਾਮ ਗਤੀਰੋਧ ਨੂੰ ਲੈ ਕੇ ਪੈਦਾ ਹੋਏ ਤਣਾਅ ਦੀ ਵਜ੍ਹਾਂ ਨਾਲ) ਮੁਅੱਤਲ ਹੋਇਆ ਸੀ ਪਰ ਹੁਣ ਇਹ ਅਭਿਆਸ ਹੋਵੇਗਾ। ਭਾਰਤ ਅਤੇ ਚੀਨ ਦੇ ਸੈਨਿਕ ਕਰਮਚਾਰੀਆਂ ਵਿਚਾਲੇ ਡੋਕਲਾਮ 'ਚ 73 ਦਿਨਾਂ ਤਕ ਗਤੀਰੋਧ ਰਿਹਾ ਸੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਮਹੀਨੇ ਚੀਨ ਜਾ ਰਹੀ ਹੈ ਕਿ ਇਹ ਮੁੱਦਾ ਗੱਲਬਾਤ ਦੌਰਾਨ ਉੱਠ ਸਕਦਾ ਹੈ।
ਰਾਜਸਥਾਨ ਯਾਤਰਾ ਦੋਰਾਨ ਜ਼ਖਮੀ ਹੋਈ ਹਿਲੇਰੀ ਕਲਿੰਟਨ
NEXT STORY