ਨਵੀਂ ਦਿੱਲੀ (ਏਜੰਸੀ)- ਭਾਰਤ ਅਤੇ ਫਰਾਂਸ ਮਿਲ ਕੇ ਨਵੀਂ ਪੀੜ੍ਹੀ ਦਾ ਸ਼ਕਤੀਸ਼ਾਲੀ ਹੈਲੀਕਾਪਟਰ ਇੰਜਣ ਬਣਾਉਣਗੇ। ਇਸ ਇੰਜਣ ਦਾ ਨਾਂ ‘ਅਰਾਵਲੀ’ ਰੱਖਿਆ ਗਿਆ ਹੈ। ਇਹ 3500 ਤੋਂ 4000 ਐੱਸ. ਐੱਚ. ਪੀ. ਸ਼ਕਤੀ ਵਰਗ ਦਾ ਹੋਵੇਗਾ। ਇਸ ਇੰਜਣ ਦਾ ਨਿਰਮਾਣ ਭਾਰਤ ਵਿਚ ਕੀਤਾ ਜਾਵੇਗਾ। ਇਸ ਲਈ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚ. ਏ. ਐੱਲ.) ਅਤੇ ਫਰਾਂਸ ਦੇ ਸਾਫ਼ਰਾਨ ਹੈਲੀਕਾਪਟਰ ਇੰਜਣ ਨੇ ਅੰਤਿਮ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ।
ਇਹ ਸਮਝੌਤਾ ਦੋਵਾਂ ਕੰਪਨੀਆਂ ਦੀ ਸਾਂਝੀ ਕੰਪਨੀ ਸਫ਼ਹਲ (ਐੱਸ. ਏ. ਐੱਫ. ਐੱਚ. ਏ. ਐੱਲ.) ਹੈਲੀਕਾਪਟਰ ਇੰਜਣ ਪ੍ਰਾਈਵੇਟ ਲਿਮਟਿਡ ਨਾਲ ਹੋਇਆ ਹੈ। ਅਰਾਵਲੀ ਇੰਜਣ ਨੂੰ ਐੱਚ. ਏ. ਐੱਲ. ਦੇ ਆਉਣ ਵਾਲੇ 13 ਟਨ ਦੇ ਭਾਰਤੀ ਮਲਟੀ ਰੋਲ ਹੈਲੀਕਾਪਟਰ (ਆਈ. ਐੱਮ. ਆਰ. ਐੱਚ.) ਲਈ ਵਿਕਸਿਤ ਕੀਤਾ ਜਾਵੇਗਾ। ਇਸ ਦੀ ਵਰਤੋਂ ਇਸ ਦੇ ਸਮੁੰਦਰੀ ਫੌਜ ਐਡੀਸ਼ਨ ਡੈੱਕ-ਅਧਾਰਿਤ ਮਲਟੀ ਰੋਲ ਹੈਲੀਕਾਪਟਰ ਵਿਚ ਵੀ ਹੋਵੇਗੀ। ਭਾਵ ਇਸ ਨਾਲ ਭਾਰਤੀ ਸਮੁੰਦਰੀ ਫੌਜ ਦੀ ਤਾਕਤ ਵਿਚ ਵਾਧਾ ਹੋਵੇਗਾ।
ਆਧੁਨਿਕ ਤਕਨੀਕ ਨਾਲ ਤਿਆਰ ਹੋਵੇਗਾ ‘ਅਰਾਵਲੀ’
ਇਸ ਪ੍ਰੋਗਰਾਮ ਵਿਚ ਐੱਚ. ਏ. ਐੱਲ. ਅਤੇ ਸਾਫ਼ਰਾਨ ਦੀ ਮੁਹਾਰਤ ਦੀ ਵਰਤੋਂ ਹੋਵੇਗੀ। ਦੋਵੇਂ ਕੰਪਨੀਆਂ ਆਧੁਨਿਕ ਡਿਜ਼ਾਈਨ ਅਤੇ ਨਿਰਮਾਣ ਤਕਨੀਕ ਨਾਲ ਇੰਜਣ ਵਿਕਸਿਤ ਕਰਨਗੀਆਂ। ਇੰਜਣ ਦਾ ਨਾਂ ਅਰਾਵਲੀ ਦੇ ਪਹਾੜਾਂ ਦੇ ਨਾਂ ’ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਰਾਵਲੀ ਦੁਨੀਆ ਦੇ ਸਭ ਤੋਂ ਪੁਰਾਣੇ ਪਹਾੜਾਂ ਵਿਚ ਸ਼ਾਮਲ ਹਨ। ਇਸ ਨਾਂ ਰਾਹੀਂ ਭਾਰਤ ਦੀ ਏਅਰੋਸਪੇਸ ਤਕਨੀਕ ਵਿਚ ਆਤਮਨਿਰਭਰਤਾ ਦੀ ਸੋਚ ਨੂੰ ਵੀ ਦਰਸਾਇਆ ਗਿਆ ਹੈ।
ਫੌਜ ਅਤੇ ਨਾਗਰਿਕ ਦੋਵਾਂ ਖੇਤਰਾਂ ’ਚ ਸੰਭਾਵਨਾਵਾਂ
ਇਹ ਇੰਜਣ ਮੁੱਖ ਤੌਰ ’ਤੇ ਫੌਜੀ ਦੀ ਵਰਤੋਂ ਲਈ ਵਿਕਸਿਤ ਕੀਤਾ ਜਾ ਰਿਹਾ ਹੈ ਪਰ ਨਾਗਰਿਕ ਬਾਜ਼ਾਰ ਵਿਚ ਵੀ ਇਸ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਸਮੁੰਦਰੀ ਟਰਾਂਸਪੋਰਟ, ਉਪਯੋਗਤਾ (ਯੂਟੀਲਿਟੀ) ਮਿਸ਼ਨਾਂ ਅਤੇ ਵੀ. ਵੀ. ਆਈ. ਪੀ. ਟਰਾਂਸਪੋਰਟ ਜਿਹੇ ਖੇਤਰਾਂ ਵਿਚ ਇਸ ਦੀ ਵਰਤੋਂ ਹੋ ਸਕਦੀ ਹੈ। ਪ੍ਰੋਗਰਾਮ ਤੋਂ ਭਾਰਤ ਵਿਚ ਸਵਦੇਸ਼ੀ ਮੇਨਟੀਨੈਂਸ, ਰਿਪੇਅਰ ਐਂਡ ਓਵਰਹਾਲ (ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲਿੰਗ) ਸਮਰੱਥਾਵਾਂ ਦੇ ਵਿਕਾਸ ਨੂੰ ਵੀ ਬੜ੍ਹਾਵਾ ਮਿਲਣ ਦੀ ਉਮੀਦ ਹੈ। ਭਵਿੱਖ ਵਿਚ ਇਹ ਪ੍ਰੋਗਰਾਮ ਘਰੇਲੂ ਉਦਯੋਗ, ਰੋਜ਼ਗਾਰ ਅਤੇ ਤਕਨਾਲੋਜੀ ਦੇ ਤਬਾਦਲੇ ਨੂੰ ਵੀ ਉਤਸ਼ਾਹਿਤ ਕਰੇਗਾ। ਇਹ ਡੀਲ ਸਾਫ਼ਰਾਨ ਗਰੁੱਪ ਦੀ ਭਾਰਤ ਪ੍ਰਤੀ ਰਣਨੀਤਕ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਸਾਫ਼ਰਾਨ ਹੈਲੀਕਾਪਟਰ ਇੰਜਣ ਲੰਬੇ ਸਮੇਂ ਤੋਂ ਐੱਚ. ਏ. ਐੱਲ. ਦਾ ਭਰੋਸੇਯੋਗ ਭਾਈਵਾਲ ਰਿਹਾ ਹੈ। ਸ਼ੁਰੂਆਤ ਆਰਟਾਸਟ ਇੰਜਣ ਤੋਂ ਹੋਈ ਸੀ ਜੋ ਚੀਤਾ ਅਤੇ ਚੇਤਕ ਹੈਲੀਕਾਪਟਰਾਂ ਨੂੰ ਤਾਕਤ ਦਿੰਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਿਮ ਤੋਂ ਬਾਹਰ ਨਿਕਲੇ ਗਾਇਕ 'ਤੇ ਮੀਂਹ ਵਾਂਗ ਵਰ੍ਹਾ ਤੀਆਂ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ
NEXT STORY