ਸ਼ਾਮਲੀ (ਏਜੰਸੀ) - ਉੱਤਰ ਪ੍ਰਦੇਸ਼ ਧੇ ਸ਼ਾਮਲੀ ਜ਼ਿਲ੍ਹੇ ਵਿੱਚ ਹਰਿਆਣਵੀ ਗਾਇਕ ਅਤੇ ਅਦਾਕਾਰ ਅੰਕਿਤ ਬਾਲਿਆਨ ਦਾ ਜਿਮ ਤੋਂ ਬਾਹਰ ਨਿਕਲਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਮਗਰੋਂ ਗੋਗੀ ਗੈਂਗ ਨਾਲ ਕਥਿਤ ਤੌਰ 'ਤੇ ਜੁੜੀ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਸ਼ਾਮਲੀ ਪੁਲਸ ਇਸ ਵੇਲੇ ਇਸ ਵਾਇਰਲ ਸੋਸ਼ਲ ਮੀਡੀਆ ਪੋਸਟ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: 5 ਤੱਤਾਂ 'ਚ ਵਿਲੀਨ ਹੋਏ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ, ਪਤਨੀ ਅਰੁਣਾ ਇਰਾਨੀ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੰਕਿਤ ਨੇ ਇੱਕ ਅਜਿਹਾ ਗਾਣਾ ਬਣਾਇਆ ਸੀ, ਜਿਸ ਦਾ ਵਿਸ਼ਾ ਗੈਂਗਸਟਰ ਜਤਿੰਦਰ ਗੋਗੀ ਦੇ ਕਤਲ ਦੀ ਘਟਨਾ ਨਾਲ ਮਿਲਦਾ-ਜੁਲਦਾ ਸੀ, ਜਿਸਦਾ ਰੋਹਿਣੀ ਕੋਰਟ ਦੇ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਮਹਾਕਾਲ ਦੇ ਦਰਸ਼ਨ ਲਈ ਗਈ ਮਸ਼ਹੂਰ YouTuber ਦੀ ਹਾਦਸੇ 'ਚ ਮੌਤ, ਮਾਂ ਨੇ ਵੀ ਤੋੜਿਆ ਦਮ, ਕਾਰ ਦੇ ਉੱਡੇ ਪਰਖੱਚੇ

ਸ਼ਾਮਲੀ ਦੇ ਐੱਸਪੀ ਐਨ.ਪੀ. ਸਿੰਘ ਨੇ ਕਿਹਾ ਕਿ ਪੁਲਸ ਪੋਸਟ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਗੋਗੀ ਗੈਂਗ ਅਤੇ ਅੰਕਿਤ ਵਿਚਕਾਰ ਕੋਈ ਪੁਰਾਣਾ ਵਿਵਾਦ ਚੱਲ ਰਿਹਾ ਸੀ। ਪੁਲਸ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ ਅਤੇ ਪੁਰਾਣੀਆਂ ਦੁਸ਼ਮਣੀਆਂ ਅਤੇ ਨਿੱਜੀ ਵਿਵਾਦਾਂ ਸਮੇਤ ਸਾਰੇ ਸੰਭਾਵਿਤ ਕੋਣਾਂ ਦੀ ਜਾਂਚ ਕਰ ਰਹੀ ਹੈ। ਇਸ ਟਾਰਗੇਟਡ ਕਤਲ ਦੇ ਪਿੱਛੇ ਦਾ ਸਹੀ ਉਦੇਸ਼ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੀ ਮੌਤ
ਦੱਸ ਦੇਈਏ ਕਿ ਅੰਕਿਤ ਬੁੱਧਵਾਰ ਸ਼ਾਮ 6:45 ਵਜੇ ਜਿਮ ਤੋਂ ਬਾਹਰ ਨਿਕਲਿਆ ਹੀ ਸੀ, ਉਸੇ ਦੌਰਾਨ 2 ਵਾਹਨਾਂ ਵਿੱਚ ਸਵਾਰ ਹੋ ਕੇ ਆਏ 4 ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਬਾਲਿਆਨ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਅਮਰੀਕਾ 'ਚ ਇਲਾਜ ਦੌਰਾਨ ਤੋੜਿਆ ਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ
NEXT STORY