ਜੰਮੂ (ਏਜੰਸੀ)- ਜੰਮੂ ਕਸ਼ਮੀਰ ਦੇ ਕਠੁਆ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਸਰਹੱਦ (ਆਈਬੀ) ਕੋਲ ਮੋਹਰੀ ਖੇਤਰ ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘੁਸਪੈਠੀਏ ਨੂੰ ਹੀਰਾਨਗਰ ਸੈਕਟਰ ਦੇ ਬੋਬੀਆ ਇਲਾਕੇ 'ਚ ਵਾੜ ਕੋਲ ਫੜਿਆ ਗਿਆ।
ਭਰੋਸੇਯੋਗ ਸੂਤਰਾਂ ਅਨੁਸਾਰ, ਗ੍ਰਿਫ਼ਤਾਰ ਵਿਅਕਤੀ ਪਾਕਿਸਤਾਨੀ ਨਾਗਰਿਕ ਹੈ ਅਤੇ ਉਸ ਦੀ ਉਮਰ ਕਰੀਬ 60-65 ਸਾਲ ਹੈ। ਸੂਤਰਾਂ ਨੇ ਦੱਸਿਆ ਕਿ ਘੁਸਪੈਠੀਏ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਉਸ ਦੀ ਪਛਾਣ, ਸਰਹੱਦ ਪਾਰ ਕਰਨ ਦੀਆਂ ਸਥਿਤੀਆਂ ਅਤੇ ਇਲਾਕੇ 'ਚ ਉਸ ਦੀ ਮੌਜੂਦਗੀ ਦੇ ਮਕਸਦ ਨਾਲ ਜੁੜੀ ਪੂਰੀ ਜਾਣਕਾਰੀ ਦਾ ਇੰਤਜ਼ਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਇਮਾਰਤ ਹਾਦਸਾ : ਫਰਾਰ ਪੀਜੀ ਸੰਚਾਲਕ ਸ਼ੁਭਮ ਤਿਆਗੀ ਨੇ ਕੋਰਟ 'ਚ ਕੀਤਾ ਸਰੰਡਰ
NEXT STORY