ਜੈਨੇਵਾ, (ਵੈਬ ਡੈਸਕ)–ਕੋਲੇ ਨਾਲ ਸਭ ਤੋਂ ਜ਼ਿਆਦਾ ਬਿਜਲੀ ਚੀਨ ਅਤੇ ਅਮਰੀਕਾ ’ਚ ਬਣਦੀ ਹੈ ਪਰ ਭਾਰਤ ’ਚ ਇਸ ਤਰ੍ਹਾਂ ਦੇ ਬਿਜਲੀ ਘਰ ਜਨ ਸਿਹਤ ਦੀ ਨਜ਼ਰ ਨਾਲ ਸਭ ਤੋਂ ਜ਼ਿਆਦਾ ਖਤਰਨਾਕ ਸਾਬਤ ਹੋ ਰਹੇ ਹਨ। ਇਕ ਸੰਸਾਰਿਕ ਅਧਿਐਨ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ। ਸਵਿਟਜ਼ਰਲੈਂਡ ’ਚ ਈ. ਟੀ. ਐੱਚ. ਜਿਊਰਿਖ ਦੇ ਖੋਜਕਾਰਾਂ ਨੇ ਕਿਹਾ ਕਿ ਕੋਲੇ ਨਾਲ ਚੱਲਣ ਵਾਲੇ ਬਿਜਲੀ ਘਰ ਕਾਰਬਨ ਡਾਇਆਕਸਾਈਡ ਤੋਂ ਇਲਾਵਾ ਹੋਰ ਵੀ ਖਤਰਨਾਕ ਗੈਸਾਂ ਦਾ ਰਿਸਾਅ ਕਰਦੇ ਹਨ, ਜੋ ਸੰਸਾਰਿਕ ਤਾਪਮਾਨ ’ਚ ਵਾਧੇ (ਗਲੋਬਲ ਵਾਰਮਿੰਗ) ਲਈ ਜ਼ਿੰਮੇਵਾਰ ਹੈ। ਈ. ਟੀ. ਐੱਚ. ਜਿਊਰਿਖ ਦੇ ਇੰਸਟੀਚਿਊਟ ਆਫ ਅਨਵਾਇਰਮੈਂਟਲ ਇੰਜੀਨੀਅਰਿੰਗ ਦੇ ਸਟੀਫੇਨ ਹੇਲਵੇਗ ਨੇ ਕਿਹਾ ਕਿ ਮੱਧ ਯੂਰਪੀ, ਉੱਤਰੀ ਅਮਰੀਕਾ ਅਤੇ ਚੀਨ ’ਚ ਸਾਰੇ ਬਿਜਲੀਘਰ ਆਧੁਨਿਕ ਹਨ ਪਰ ਪੂਰਬੀ ਯੂਰਪ, ਰੂਸ ਅਤੇ ਭਾਰਤ ’ਚ ਹੁਣ ਵੀ ਬਿਜਲੀ ਘਰ ਗੈਸ ਨਾਲ ਨਜਿੱਠਣ ਦੇ ਮਾਮਲੇ ’ਚ ਗੈਰ-ਲੋੜੀਂਦੇ ਹਨ।
ਖੋਜ ਦੀ ਅਗਵਾਈ ਹੇਲਵੇਗ ਨੇ ਹੀ ਕੀਤੀ। ਰਿਪੋਰਟ ਮੁਤਾਬਕ ਕੋਲਾ ਬਲਣ ਨਾਲ ਸਲਫਰ ਡਾਇਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ ਪਾਰਾ ਵਰਗੇ ਪਦਾਰਥ ਅਤੇ ਤੱਤ ਨਿਕਲਦੇ ਹਨ। ਇਹ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਖੋਜ ’ਚ ਇਹ ਪਤਾ ਲਾਉਣ ਲਈ ਕਿ ਕਿਥੇ ਤੁਰੰਤ ਕਦਮ ਚੁੱਕਣ ਦੀ ਲੋੜ ਹੈ, ਖੋਜਕਾਰਾਂ ਨੇ ਦੁਨੀਆ ’ਚ ਕੋਲੇ ਨਾਲ ਚੱਲਣ ਵਾਲੇ 7861 ਬਿਜਲੀ ਘਰਾਂ ਦੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕੀਤਾ। ਰਸਾਲੇ ਨੇਚਰ ਸਸਟੇਨੇਬਿਲਟੀ ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਚੀਨ ਅਤੇ ਅਮਰੀਕਾ ਕੋਲੇ ਤੋਂ ਸਭ ਤੋਂ ਵੱਧ ਬਿਜਲੀ ਪੈਦਾ ਕਰਦੇ ਹਨ ਪਰ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤਾਂ ਭਾਰਤ ਦੇ ਕੋਲਾ ਆਧਾਰਿਤ ਬਿਜਲੀ ਘਰ ਸਭ ਤੋਂ ਵੱਧ ਨੁਕਸਾਨਦੇਹ ਪਾਏ ਗਏ।
ਰਿਪੋਰਟ ਮੁਤਾਬਕ ਇਸ ਦੇ ਨਤੀਜੇ ਵਜੋਂ ਇਹ ਬਿਜਲੀ ਪ੍ਰਦੂਸ਼ਣ ਫੈਲਾਉਣ ਵਾਲੇ ਕੁਝ ਹੀ ਤੱਤਾਂ ਨੂੰ ਹਟਾ ਸਕਣ ’ਚ ਸਫਲ ਹਨ। ਦੂਜੇ ਪਾਸੇ ਇਨ੍ਹਾਂ ਬਿਜਲੀ ਘਰਾਂ ’ਚ ਖਰਾਬ ਗੁਣਵੱਤਾ ਦੇ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ ਅਧਿਐਨ ਕਰਨ ਵਾਲੀ ਟੀਮ ਦੇ ਮੁੱਖ ਮੈਂਬਰ ਕ੍ਰਿਸਟੋਫਰ ਆਬਰਸਚੇਲਪ ਨੇ ਕਿਹਾ ਕਿ ਅੱਧੇ ਤੋਂ ਵੱਧ ਸਿਹਤ ਸਬੰਧੀ ਸਮੱਸਿਆ ਲਈ ਇਸ ਤਰ੍ਹਾਂ ਦੇ ਬਿਜਲੀ ਘਰ ਜ਼ਿੰਮੇਵਾਰ ਹੋ ਸਕਦੇ ਹਨ। ਅਜਿਹੇ ’ਚ ਸਿਹਤ ਦੇ ਲਿਹਾਜ ਨਾਲ ਖਤਰਨਾਕ ਇਨ੍ਹਾਂ ਬਿਜਲੀ ਘਰਾਂ ਨੂੰ ਤੁਰੰਤ ਜਾਂ ਤਾਂ ਉੱਨਤ ਬਣਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ।
ਹਵਾਈ ਫੌਜ ਲਈ ਬਣਾਏ ਜਾਣਗੇ 16 ਤੇਜਸ ਜਹਾਜ਼
NEXT STORY