ਨਵੀਂ ਦਿੱਲੀ - ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ Netflix ਨੂੰ ਇਹ ਯਕੀਨੀ ਬਣਾਉਣ ਲਈ ਹੁਕਮ ਦਿੱਤੇ ਹਨ ਕਿ ਕੋਈ ਵੀ ਪਾਕਿਸਤਾਨੀ ਕੰਟੈਂਟ ਭਾਰਤ 'ਚ ਉਪਲਬਧ ਨਾ ਹੋਵੇ। ਇਹ ਕਦਮ Netflix ਦੀ ਪਹਿਲੀ ਪਾਕਿਸਤਾਨੀ ਮੂਲ ਵੈੱਬ ਸੀਰੀਜ਼ 'ਜੋ ਬਚੇ ਹੈਂ ਸੰਗ ਸਮੇਟ ਲੋ' ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਚੁੱਕਿਆ ਗਿਆ ਹੈ। ਇਹ ਸੀਰੀਜ਼ 4 ਦਸੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਵਾਲੀ ਹੈ।
ਸੂਤਰਾਂ ਅਨੁਸਾਰ, ਮੰਤਰਾਲੇ ਨੇ ਨੈੱਟਫਲਿਕਸ ਨੂੰ 8 ਮਈ, 2025 ਨੂੰ ਜਾਰੀ ਕੀਤੀ ਗਈ ਇਕ ਐਡਵਾਇਜ਼ਰੀ ਦੀ ਪਾਲਣਾ ਕਰਨ ਲਈ ਕਿਹਾ ਹੈ, ਜਿਸ 'ਚ ਸਾਰੇ OTT ਪਲੇਟਫਾਰਮਾਂ ਨੂੰ ਪਾਕਿਸਤਾਨ ਨਾਲ ਸਬੰਧਤ ਕੰਟੈਂਟ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਹ ਐਡਵਾਇਜ਼ਰੀ 22 ਅਪ੍ਰੈਲ, 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ ਨੈੱਟਫਲਿਕਸ ਨੂੰ ਜੂਨ 2025 'ਚ ਕੀਤੀ ਗਈ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਕਿ ਉਹ ਪਾਕਿਸਤਾਨੀ ਫਿਲਮਾਂ ਅਤੇ ਸੀਰੀਜ਼ ਨੂੰ ਭਾਰਤ 'ਚ ਉਪਲਬਧ ਨਾ ਕਰਵਾਏ।
ਇਸ ਦੌਰਾਨ ਫਰਹਤ ਇਸ਼ਤਿਆਕ ਦੇ ਮਸ਼ਹੂਰ ਉਰਦੂ ਨਾਵਲ 'ਤੇ ਆਧਾਰਿਤ ਇਸ ਸੀਰੀਜ਼ 'ਚ ਫਵਾਦ ਖਾਨ, ਮਾਹਿਰਾ ਖਾਨ, ਹਾਨੀਆ ਆਮਿਰ ਅਤੇ ਹਮਜ਼ਾ ਅਲੀ ਅੱਬਾਸੀ ਵਰਗੇ ਪਾਕਿਸਤਾਨੀ ਕਲਾਕਾਰ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ, ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਵੀ ਇਸ ਸੀਰੀਜ਼ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ ਅਤੇ ਮੰਗ ਕੀਤੀ ਹੈ ਕਿ ਇਸਨੂੰ ਭਾਰਤ 'ਚ ਨਾ ਦਿਖਾਇਆ ਜਾਵੇ। ਜਥੇਬੰਦੀ ਨੇ ਮੰਗਾਂ ਪੂਰੀਆਂ ਨਾ ਹੋਣ 'ਤੇ ਨੈੱਟਫਲਿਕਸ ਦਫ਼ਤਰ ਦੇ ਬਾਹਰ ਘੇਰਾਬੰਦੀ ਅਤੇ ਦੇਸ਼ ਵਿਆਪੀ ਬਾਈਕਾਟ ਦੀ ਚਿਤਾਵਨੀ ਵੀ ਦਿੱਤੀ ਹੈ।
ਬਿਰਧ ਆਸ਼ਰਮ 'ਚ ਹੋਇਆ ਪਿਆਰ ! ਵੱਜ ਗਈਆਂ ਸ਼ਹਿਨਾਈਆਂ, ਕਨ੍ਹਈਆ ਤੇ ਸਬੀਨਾ ਨੇ ਕਰਵਾ ਲਿਆ ਵਿਆਹ
NEXT STORY