ਨਵੀਂ ਦਿੱਲੀ - ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਫਗਾਨਿਸਤਾਨ ਵਿੱਚ ਰਹਿ ਰਹੇ ਭਾਰਤੀ ਵਾਪਸ ਆਉਣਾ ਚਾਹੁੰਦੇ ਹਨ ਅਤੇ ਇਸ ਲਈ ਕਾਬੁਲ ਏਅਰਪੋਰਟ ਪਹੁੰਚ ਰਹੇ ਹਨ। ਸੂਤਰਾਂ ਮੁਤਾਬਕ ਇਸ ਸਭ ਦੌਰਾਨ ਭਾਰਤ ਨੂੰ ਰੋਜ਼ਾਨਾ ਦੋ ਉਡਾਣਾਂ ਉਡਾਉਣ ਦੀ ਇਜਾਜ਼ਤ ਮਿਲ ਗਈ ਹੈ।
ਭਾਰਤ ਲਈ ਇਹ ਦੋ ਉਡਾਣਾਂ ਰੋਜ਼ਾਨਾ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਉਡਾਣ ਭਰਨਗੀਆਂ। ਇਸ ਦੇ ਜ਼ਰੀਏ ਜਿਹੜੇ ਲੋਕ ਆਪਣੇ ਦੇਸ਼ ਵਾਪਸ ਪਰਤਣਾ ਚਾਹੁੰਦੇ ਹਨ, ਉਹ ਆ ਸਕਦੇ ਹਨ। ਅਮਰੀਕੀ ਫੌਜ ਨੇ ਭਾਰਤ ਨੂੰ ਰੋਜ਼ ਦੋ ਉਡਾਣਾਂ ਦੀ ਮਨਜ਼ੂਰੀ ਦਿੱਤੀ ਹੈ। ਦੱਸ ਦਈਏ ਹੋ ਕਿ ਅਮਰੀਕਾ ਵੱਡੇ ਪੱਧਰ 'ਤੇ ਕਾਬੁਲ ਏਅਰਪੋਰਟ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਵਿੱਚ ਲੱਗਾ ਹੋਇਆ ਹੈ। ਇਸ ਦੇ ਲਈ, ਕਾਬੁਲ ਏਅਰਪੋਰਟ 'ਤੇ ਪੰਜ ਹਜ਼ਾਰ ਤੋਂ ਜ਼ਿਆਦਾ ਅਮਰੀਕੀ ਫੌਜੀ ਮੌਜੂਦ ਹਨ।
ਇਹ ਵੀ ਪੜ੍ਹੋ - ਇਸਲਾਮਾਬਾਦ ਮਹਿਲਾ ਮਦਰੱਸਾ 'ਚ ਲਹਿਰਾਇਆ ਤਾਲਿਬਾਨ ਦਾ ਝੰਡਾ, ਹੁਣ PAK 'ਚ ਵੀ ਐਂਟਰੀ!
ਮੌਜੂਦਾ ਸਮੇਂ ਵਿੱਚ ਅਫਗਾਨਿਸਤਾਨ ਤੋਂ ਅਮਰੀਕਾ ਅਤੇ ਨਾਟੋ ਦੀਆਂ ਫੌਜਾਂ ਦੁਆਰਾ ਰੋਜ਼ਾਨਾ 25 ਉਡਾਣਾਂ ਭਰ ਰਹੀਆਂ ਹਨ। ਅਮਰੀਕਾ ਦਾ ਮੁੱਖ ਫੋਕਸ ਅਫਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਅਤੇ ਅਫਗਾਨਿਸਤਾਨ ਦੇ ਲੋਕਾਂ, ਜੋਕਿ ਦੇਸ਼ ਛੱਡਣਾ ਚਾਹੁੰਦੇ ਹਨ, ਨੂੰ ਬਚਾਉਣ 'ਤੇ ਹੈ। ਫੌਜ ਦੇ ਜਹਾਜ਼ ਦੇ ਜ਼ਰੀਏ ਲੋਕਾਂ ਨੂੰ ਕਾਬੁਲ ਏਅਰਪੋਰਟ ਤੋਂ ਕੱਢਿਆ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਲਿਆਣ ਸਿੰਘ ਲਈ ਯੂ.ਪੀ. 'ਚ ਤਿੰਨ ਦਿਨ ਦਾ ਰਾਜ ਸੋਗ, ਸੋਮਵਾਰ ਨੂੰ ਜਨਤਕ ਛੁੱਟੀ
NEXT STORY