ਨਵੀਂ ਦਿੱਲੀ (ਭਾਸ਼ਾ) - ਭਾਰਤ ਨੇ ਕੋਚੀ ਵਿਚ ਇਕ ਈਰਾਨੀ ਬੇੜੇ ਨੂੰ ਐਮਰਜੈਂਸੀ ਹਾਲਾਤ ’ਚ ਖੜ੍ਹੇ ਹੋਣ ਦੀ ਇਜਾਜ਼ਤ ਦਿੱਤੀ ਹੈ ਅਤੇ ਇਸ ਦੇ ਚਾਲਕ ਦਲ ਦੇ 183 ਮੈਂਬਰਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਹੈ। ਦੱਸਿਆ ਗਿਆ ਹੈ ਕਿ ‘ਆਇਰਿਸ ਲਾਵਨ’ ਨਾਂ ਦੇ ਬੇੜੇ ਵਿਚ ਤਕਨੀਕੀ ਖਰਾਬੀ ਆ ਗਈ ਸੀ ਅਤੇ ਈਰਾਨੀ ਪੱਖ ਦੀ ਬੇਨਤੀ ਤੋਂ ਬਾਅਦ 1 ਮਾਰਚ ਨੂੰ ਇਸ ਨੂੰ ਐਮਰਜੈਂਸੀ ‘ਡਾਕਿੰਗ’ ਦੀ ਮਨਜ਼ੂਰੀ ਦਿੱਤੀ ਗਈ। ਸ਼੍ਰੀਲੰਕਾ ਦੇ ਸਮੁੰਦਰੀ ਖੇਤਰ ਵਿਚ ਅਮਰੀਕੀ ਪਣਡੁੱਬੀ ਵੱਲੋਂ ਟਾਰਪੀਡੋ ਦਾਗ ਕੇ ਈਰਾਨੀ ਜੰਗੀ ਬੇੜੇ ‘ਆਇਰਿਸ ਦੇਨਾ’ ਨੂੰ ਡੁਬਾਏ ਜਾਣ ਤੋਂ ਕੁਝ ਦਿਨ ਪਹਿਲਾਂ ਈਰਾਨ ਵੱਲੋਂ ‘ਆਇਰਿਸ ਲਾਵਨ’ ਦੇ ਸਬੰਧ ਵਿਚ ਭਾਰਤ ਨਾਲ ਸੰਪਰਕ ਕੀਤਾ ਗਿਆ ਸੀ।
‘ਆਇਰਿਸ ਦੇਨਾ’ ਭਾਰਤ ਵੱਲੋਂ ਕਰਵਾਏ ਗਏ ‘ਮਿਲਨ’ ਨਾਂ ਦੇ ਬਹੁ-ਪੱਖੀ ਸਮੁੰਦਰੀ ਫੌਜੀ ਅਭਿਆਸ ਵਿਚ ਹਿੱਸਾ ਲੈਣ ਤੋਂ ਬਾਅਦ ਵਾਪਸ ਜਾ ਰਿਹਾ ਸੀ। ਇਸ ’ਤੇ ਹੋਏ ਹਮਲੇ ਵਿਚ ਘੱਟੋ-ਘੱਟ 87 ਈਰਾਨੀ ਸਮੁੰਦਰੀ ਫੌਜੀ ਮਾਰੇ ਗਏ ਸਨ। ਸੂਤਰਾਂ ਅਨੁਸਾਰ, ਸ਼੍ਰੀਲੰਕਾ ਦੇ ਦੱਖਣ ਵਿਚ ‘ਆਇਰਿਸ ਦੇਨਾ’ ’ਤੇ ਹੋਏ ਹਮਲੇ ਤੋਂ ਕੁਝ ਦਿਨ ਪਹਿਲਾਂ, ਈਰਾਨ ਨੇ ਭਾਰਤ ਨੂੰ ‘ਆਇਰਿਸ ਲਾਵਨ’ ਨੂੰ ਪਨਾਹ ਦੇਣ ਦੀ ਬੇਨਤੀ ਕੀਤੀ ਸੀ, ਜੋ ਇੰਟਰਨੈਸ਼ਨਲ ਫਲੀਟ ਰਿਵਿਊ ਲਈ ਉਸ ਖੇਤਰ ਵਿਚ ਮੌਜੂਦ ਸੀ।
ਸੂਰਜ-ਸ਼ੁੱਕਰ ਦਾ ਮਹਾ-ਗੋਚਰ: 14 ਮਾਰਚ ਤੋਂ ਇਨ੍ਹਾਂ 3 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼
NEXT STORY