ਨਵੀਂ ਦਿੱਲੀ- ਬੀਤੇ ਕੁਝ ਮਹੀਨਿਆਂ ਦੌਰਾਨ ਪੰਜਾਬ 'ਚ ਕਈ ਥਾਈਂ ਪੁਲਸ ਥਾਣਿਆਂ 'ਚ ਗ੍ਰਨੇਡ ਹਮਲੇ ਕਰਵਾਉਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਅਮਰੀਕਾ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਐੱਫ਼.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਦੱਸਿਆ ਸੀ ਕਿ ਉਹ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ ਤੇ ਭਾਰਤ ਦੇ ਨਾਲ ਅਮਰੀਕਾ 'ਚ ਵੀ ਕਈ ਪੁਲਸ ਥਾਣਿਆਂ 'ਤੇ ਹਮਲਾ ਕਰਨ ਦੀਆਂ ਯੋਜਨਾਵਾਂ 'ਚ ਸ਼ਾਮਲ ਸੀ।
ਪਾਸੀਆ ਭਾਰਤ 'ਚ ਵੀ ਕਈ ਮਾਮਲਿਆਂ 'ਚ ਵਾਂਟੇਡ ਹੈ, ਜਿਸ ਕਾਰਨ ਭਾਰਤ ਅਮਰੀਕਾ ਤੋਂ ਉਸ ਦੀ ਕਸਟਡੀ ਹਾਸਲ ਕਰਨਾ ਚਾਹੁੰਦਾ ਹੈ। ਇਸ ਮਾਮਲੇ 'ਚ ਹੁਣ ਸੂਤਰਾਂ ਦੇ ਹਵਾਲੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੈਪੀ ਪਾਸੀਆ ਨੂੰ ਛੇਤੀ ਹੀ ਭਾਰਤ ਲਿਆਂਦਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਭਾਰਤ 'ਚ F-35 ਦੀ ਹੋਈ ਐਮਰਜੈਂਸੀ ਲੈਂਡਿੰਗ, 22 ਦਿਨਾਂ ਬਾਅਦ ਜਾਂਚ ਲਈ ਪਹੁੰਚੀ ਟੀਮ
ਦੱਸਿਆ ਜਾ ਰਿਹਾ ਹੈ ਕਿ ਹੈਪੀ ਪਾਸੀਆ 'ਤੇ ਪੰਜਾਬ 'ਚ 14 ਗ੍ਰਨੇਡ ਹਮਲਿਆਂ ਦਾ ਦੋਸ਼ ਹੈ ਤੇ ਉਸ ਖ਼ਿਲਾਫ਼ 33 ਮਾਮਲੇ ਦਰਜ ਹਨ। ਉਹ ਅੰਤਰਰਾਸ਼ਟਰੀ ਅੱਤਵਾਦੀ ਗਰੁੱਪਾਂ ਨਾਲ ਜੁੜਿਆ ਹੋਇਆ ਹੈ ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਪੰਜਾਬ ਤੋਂ ਅਮਰੀਕਾ ਫਰਾਰ ਹੋ ਗਿਆ ਸੀ।
ਭਾਰਤ ਦੀ ਜਾਂਚ ਏਜੰਸੀ ਐੱਨ.ਆਈ.ਏ. ਵੱਲੋਂ ਉਸ 'ਤੇ 5 ਲੱਖ ਰੁਪਏ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਕੇਂਦਰੀ ਜਾਂਚ ਏਜੰਸੀਆਂ ਅਮਰੀਕੀ ਪੁਲਸ ਨਾਲ ਸੰਪਰਕ 'ਚ ਹਨ ਤੇ ਉਮੀਦ ਜਤਾਈ ਜਾ ਰਿਹਾ ਹੈ ਕਿ ਭਾਰਤ ਨੂੰ ਉਸ ਦੀ ਕਸਟਡੀ ਮਿਲ ਸਕਦੀ ਹੈ।
ਇਹ ਵੀ ਪੜ੍ਹੋ- ਗਾਜ਼ਾ 'ਚ ਇਕ ਵਾਰ ਫ਼ਿਰ ਹੋ ਗਿਆ ਧਮਾਕਾ ! 33 ਲੋਕਾਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੂਨਦਾਨੀਆਂ ਦੀ ਸੂਚੀ ਵਾਲੀ ਐਪ ਲਾਂਚ ਕਰੇਗੀ ਸਰਕਾਰ, ਮੁੱਖ ਮੰਤਰੀ ਨੇ ਕੀਤਾ ਐਲਾਨ
NEXT STORY