ਕੋਲਕਾਤਾ- ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ 'ਚ ਭਾਰਤ-ਬੰਗਲਾਦੇਸ਼ ਸਰਹੱਦ ਕੋਲ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਛਾਪੇਮਾਰੀ ਦੌਰਾਨ ਜ਼ਮੀਨ ਹੇਠਾਂ ਭੰਡਾਰਨ ਟੈਂਕਾਂ 'ਚੋਂ 1.4 ਕਰੋੜ ਰੁਪਏ ਮੁੱਲ ਦੀ 'ਫੇਂਸੇਡਿਲ ਕਫ ਸਿਰਪ ਦੀਆਂ 62,000 ਬੋਤਲਾਂ ਦੀ ਇਕ ਵੱਡੀ ਖੇਪ ਬਰਾਮਦ ਕੀਤੀ। ਬੀ.ਐੱਸ.ਐੱਫ. ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਉਸ ਦੇ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਨਘਾਟਾ ਖੇਤਰ ਦੇ ਮਾਜਦੀਆ ਸ਼ਹਿਰ 'ਚ ਛਾਪਾ ਮਾਰਿਆ ਅਤੇ ਇਹ ਖੇਪ ਜ਼ਬਤ ਕੀਤੀ।
ਬਿਆਨ 'ਚ ਕਿਹਾ ਗਿਆ ਹੈ,''ਇਸ ਮੁਹਿੰਮ 'ਚ ਜ਼ਮੀਨ ਹੇਠਾਂ ਤਿੰਨ ਭੰਡਾਰਨ ਟੈਂਕਾਂ ਤੋਂ ਫੇਂਸੇਡਿਲ ਦੀ 62,200 ਬੋਤਲਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਇਸ ਖੇਪ ਦੀ ਅਨੁਮਾਨਿਤ ਕੀਮਤ 1.4 ਕਰੋੜ ਰੁਪਏ ਹੈ।'' ਬਿਆਨ 'ਚ ਕਿਹਾ ਗਿਆ ਹੈ ਕਿ ਇਹ ਬਰਾਮਦਗੀ ਇਸ ਖੇਤਰ 'ਚ ਤਸਕਰੀ ਦੀ ਕੋਸ਼ਿਸ਼ ਲਈ ਇਕ ਬਹੁਤ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਬੀਐੱਸਐੱਫ ਨੇ ਕਿਹਾ ਕਿ ਇਨ੍ਹਾਂ ਤਿੰਨਾਂ 'ਚੋਂ 2 ਭੰਡਾਰਨ ਟੈਂਕ ਸੰਘਣੀ ਬਨਸਪਤੀ ਹੇਠ ਬਣਾਏ ਗਏ ਸਨ, ਜਦੋਂ ਕਿ ਇਕ ਭੰਡਾਰਨ ਟੈਂਕ 'ਸੀਜੀਆਈ ਸ਼ੀਟ' ਨਾਲ ਬਣੀ ਝੋਂਪੜੀ ਦੇ ਹੇਠਾਂ ਸੀ। ਬੀ.ਐੱਸ.ਐੱਫ. ਦੇ ਇਕ ਬੁਲਾਰੇ ਨੇ ਕਿਹਾ ਕਿ ਨਸ਼ੀਲੇ ਪਦਾਰਥ ਤਸਕਰਾਂ ਦੇ ਨੈੱਟਵਰਕ ਬਾਰੇ ਹੋਰ ਜਾਣਕਾਰੀਆਂ ਜੁਟਾਈਆਂ ਜਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸ਼ਮੀਰ ਘਾਟੀ ਦੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ, ਰਾਤਾਂ ਹੋਈਆਂ ਠੰਡੀਆਂ
NEXT STORY