ਨਵੀਂ ਦਿੱਲੀ— ਭਾਰਤ ਨੇ ਸੀਰੀਆ 'ਚ ਪਿਛਲੇ ਹਫਤੇ ਹੋਏ ਕਥਿਤ ਕੈਮੀਕਲ ਹਮਲੇ ਦੀ ਨਿੰਦਾ ਕਰਦੇ ਹੋਏ ਆਰਗੇਨਾਈਜੇਸ਼ਨ ਫਾਰ ਦਿ ਪ੍ਰੋਹਿਬੇਸ਼ਨ ਆਫ ਕੈਮੀਕਲ ਵੈਪਨਸ (ਓ.ਪੀ.ਸੀ.ਡਬਲਿਊ.) ਤੋਂ ਹਾਦਸੇ ਦੀ ਜਾਂਚ ਦੀ ਮੰਗ ਕੀਤੀ। ਭਾਰਤ ਨੇ ਨਾਲ ਹੀ ਸਾਰੇ ਧਿਰਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕਥਿਤ ਕੈਮੀਕਲ ਹਮਲੇ ਦੇ ਜਵਾਬ 'ਚ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਹਵਾਈ ਹਮਲੇ ਕੀਤੇ ਹਨ। ਦੂਜੇ ਪਾਸੇ ਭਾਰਤ ਦੇ ਗੁਆਂਢੀ ਚੀਨ ਨੇ ਦਮਿਸ਼ਕ 'ਤੇ ਹਵਾਈ ਹਮਲੇ ਲਈ ਅਮਰੀਕਾ, ਫਰਾਂਸ ਤੇ ਬ੍ਰਿਟੇਨ ਦੀ ਨਿੰਦਾ ਕਰਦੇ ਕਿਹਾ ਇਸ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਦੱਸਿਆ ਹੈ।
ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਮੁਤਾਬਕ, 'ਅਸੀਂ ਸੀਰੀਆ 'ਚ ਹਾਲ ਹੀ 'ਚ ਹੋਏ ਹਮਲਿਆਂ 'ਤੇ ਧਿਆਨ ਦਿੱਤਾ ਹੈ। ਕਥਿਤ ਕੈਮੀਕਲ ਹਮਲਾ, ਜੇਕਰ ਸੱਚ ਹੈ ਤਾਂ ਇਹ ਨਿੰਦਣਯੋਗ ਹੈ। ਅਸੀਂ ਓ.ਪੀ.ਸੀ.ਡਬਲਿਊ. ਨੂੰ ਅਪੀਲ ਕਰਾਂਗੇ ਕਿ ਉਹ ਸੱਚਾਈ ਦਾ ਪਤਾ ਲਗਾਉਣ ਲਈ ਨਿਰਪੱਖ ਜਾਂਚ ਕਰੇ।' ਉਦੇ ਹੀ ਹਮਲੇ 'ਤੇ ਚੀਨ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ, ਅਸੀਂ ਅੰਤਰਰਾਸ਼ਟਰੀ ਸੰਬੰਧਾਂ 'ਤੇ ਫੋਰਸ ਦੀ ਵਰਤੋ ਕਰਨ ਦਾ ਵਿਰੋਧ ਕਰਦੇ ਹਾਂ ਤੇ ਦਿਜਆਂ ਦੀ ਹਕੂਮਤ, ਸੁਤੰਤਰਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤੇ ਜਾਣ ਦੀ ਅਪੀਲ ਕਰਦੇ ਹਾਂ।'
ਦਿੱਲੀ ਪੁਲਸ ਨੇ ਡਰੱਗ ਸਪਲਾਈ ਕਰਨ ਵਾਲੇ 2 ਅਫਗਾਨੀ ਕੀਤੇ ਗ੍ਰਿਫਤਾਰ
NEXT STORY