ਨਵੀਂ ਦਿੱਲੀ- ਭਾਰਤ ਦੀ ਫੌਜੀ ਤਾਕਤ ਹੁਣ ਸਿਰਫ਼ ਬ੍ਰਹਮੋਸ ਮਿਜ਼ਾਈਲ ਤੱਕ ਸੀਮਤ ਨਹੀਂ ਰਹੀ। ਦੇਸ਼ ਨੇ ਹੁਣ ਇਕ ਅਜਿਹਾ ਸਵਦੇਸ਼ੀ ਲੰਬੀ ਦੂਰੀ ਦਾ ਰਾਕੇਟ ਸਿਸਟਮ ਤਿਆਰ ਕੀਤਾ ਹੈ ਜੋ 300 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾ ਸਕਦਾ ਹੈ।
ਓਡਿਸ਼ਾ ਦੇ ਚਾਂਦੀਪੁਰ ਟੈਸਟ ਰੇਂਜ ’ਚ ਨਿੱਜੀ ਭਾਰਤੀ ਕੰਪਨੀ ਨਿਬੇ ਲਿਮਟਿਡ ਨੇ ‘ਸੂਰਯਾਸਤਰ’ ਰਾਕੇਟ ਸਿਸਟਮ ਦਾ ਸਫ਼ਲ ਪ੍ਰੀਖਣ ਕੀਤਾ ਹੈ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਸਿਸਟਮ ਵੱਡੇ ਪੱਧਰ ’ਤੇ ਭਾਰਤੀ ਫੌਜ ’ਚ ਸ਼ਾਮਲ ਹੁੰਦਾ ਹੈ, ਤਾਂ ਸਰਹੱਦ ਪਾਰ ਬੈਠੇ ਦੁਸ਼ਮਣ ਦੇ ਕਮਾਂਡ ਸੈਂਟਰ, ਰਾਡਾਰ ਸਟੇਸ਼ਨ ਅਤੇ ਫੌਜੀ ਟਿਕਾਣਿਆਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਜਾ ਸਕੇਗਾ।
ਭਾਰਤ ਨੇ ‘ਸੂਰਯਾਸਤਰ’ ਦੇ ਦੋ ਵੇਰੀਐਂਟ- 150 ਕਿਲੋਮੀਟਰ ਅਤੇ 300 ਕਿਲੋਮੀਟਰ ਰੇਂਜ ਵਾਲੇ ਗਾਈਡਿਡ ਰਾਕੇਟ ਸਿਸਟਮ ਦਾ ਸਫ਼ਲ ਪ੍ਰੀਖਣ ਕੀਤਾ ਹੈ। ਦੋਵਾਂ ਰਾਕੇਟਾਂ ਨੇ ਆਪਣੇ ਨਿਸ਼ਾਨੇ ਨੂੰ ਬੇਹੱਦ ਸਟੀਕਤਾ ਨਾਲ ਫੁੰਡਿਆ।
ਇਹ ਵੀ ਪੜ੍ਹੋ- ਹੁਣ ਟਰੰਪ ਨੂੰ ਖ਼ਤਮ ਕਰਨੀ ਪਵੇਗੀ ਜੰਗ ! ਸੰਸਦ 'ਚ ਮਤਾ ਹੋਇਆ ਪਾਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੋਨੀਆ, ਖੜਗੇ, ਰਾਹੁਲ ਨੇ ਸਾਬਕਾ PM ਰਾਜੀਵ ਗਾਂਧੀ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ
NEXT STORY