ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਦੇਸ਼ ਦੇ ਉਤਪਾਦਨ ਖੇਤਰ 'ਚ ਹੋਏ ਵਾਧੇ ਅਤੇ ਸੁਧਾਰਾਂ ਬਾਰੇ ਬਿਆਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਉਨ੍ਹਾਂ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ 2014 ਤੋਂ ਬਾਅਦ ਭਾਰਤ ਦੇ ਉਤਪਾਦਨ ਖੇਤਰ 'ਚ ਮਾਪਣਯੋਗ ਸੁਧਾਰ ਹੋਇਆ ਹੈ।
ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ 2014 ਤੋਂ ਹੁਣ ਤੱਕ ਦੇਸ਼ 'ਚ ਇਲੈਕਟ੍ਰੋਨਿਕਸ ਉਤਪਾਦਨ 'ਚ ਲਗਭਗ 6 ਗੁਣਾ ਵਾਧਾ ਹੋਇਆ ਹੈ। ਰੱਖਿਆ ਖੇਤਰ 'ਚ ਭਾਰਤ ਦੇ ਦੇਸੀ ਉਤਪਾਦਨ 'ਚ 224 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਰੱਖਿਆ ਨਿਰਯਾਤ (ਐਕਸਪੋਰਟ) 2014 ਤੋਂ ਬਾਅਦ ਲਗਭਗ 34 ਗੁਣਾ ਵਧਿਆ ਹੈ।

ਦਵਾਈਆਂ ਦੇ ਖੇਤਰ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ 2014 ਤੋਂ ਬਾਅਦ ਫਾਰਮਾਸਿਊਟੀਕਲ ਨਿਰਯਾਤ ਵਿੱਚ ਲਗਭਗ 172 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਸਾਇਣਕ (ਕੈਮੀਕਲ) ਉਤਪਾਦਨ 'ਚ ਵਿੱਤੀ ਵਰ੍ਹੇ 2016 ਤੋਂ ਬਾਅਦ ਲਗਭਗ 28 ਫੀਸਦੀ ਦਾ ਵਾਧਾ ਹੋਇਆ ਹੈ।
ਉਦਯੋਗਿਕ ਉਤਪਾਦਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 2014 ਤੋਂ ਬਾਅਦ ਕੱਚੇ ਸਟੀਲ ਦੇ ਉਤਪਾਦਨ 'ਚ ਲਗਭਗ 71 ਫੀਸਦੀ ਵਾਧਾ ਹੋਇਆ ਹੈ। ਉੱਥੇ ਹੀ ਸੀਮੈਂਟ ਦੀ ਸਾਲਾਨਾ ਉਤਪਾਦਨ ਸਮਰੱਥਾ, ਜੋ 2014 ਵਿੱਚ 370 ਐਮ.ਟੀ. ਸੀ, ਉਹ ਹੁਣ ਵਧ ਕੇ ਲਗਭਗ 690 ਐਮ.ਟੀ. ਤੱਕ ਪਹੁੰਚ ਗਈ ਹੈ।
ਕਸ਼ਮੀਰ ਹੁਣ ਸਥਾਨਕ ਪੱਧਰ 'ਤੇ ਭਰਤੀ ਕੀਤੇ ਗਏ ਅੱਤਵਾਦੀਆਂ ਤੋਂ ਮੁਕਤ : ਅਮਿਤ ਸ਼ਾਹ
NEXT STORY