ਇੰਟਰਨੈਸ਼ਨਲ ਡੈਸਕ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਇਤਿਹਾਸਕ 'ਮੁਫ਼ਤ ਵਪਾਰ ਸਮਝੌਤੇ' (FTA) ਲਾਗੂ ਹੋ ਚੁੱਕਾ ਹੈ, ਜਿਸ ਦਾ ਐਲਾਨ ਖ਼ੁਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕੀਤਾ ਸੀ। ਇਸ ਸਮਝੌਤੇ ਦੇ ਲਾਗੂ ਹੋਣ ਨਾਲ ਭਾਰਤੀ ਨਾਗਰਿਕਾਂ ਅਤੇ ਕਾਰੋਬਾਰੀਆਂ ਲਈ ਨਵੇਂ ਰਾਹ ਖੁੱਲ੍ਹ ਗਏ ਹਨ। ਨਿਊਜ਼ੀਲੈਂਡ ਨੇ ਭਾਰਤੀ ਪੇਸ਼ੇਵਰਾਂ ਲਈ 5,000 ਟੈਂਪਰਰੀ ਵਰਕ ਵੀਜ਼ਾ ਦਾ ਕੋਟਾ ਜਾਰੀ ਕੀਤਾ ਹੈ। ਇਸ ਸਮਝੌਤੇ ਤਹਿਤ ਆਈ.ਟੀ., ਇੰਜੀਨੀਅਰਿੰਗ, ਹੈਲਥਕੇਅਰ, ਸਿੱਖਿਆ ਅਤੇ ਹੋਰ ਅਹਿਮ ਸੈਕਟਰਾਂ 'ਚ ਕੰਮ ਕਰਨ ਵਾਲੇ ਭਾਰਤੀ ਮਾਹਿਰਾਂ ਨੂੰ ਨਿਊਜ਼ੀਲੈਂਡ 'ਚ 3 ਸਾਲਾਂ ਤੱਕ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲੇਗਾ।
ਭਾਰਤ-ਨਿਊਜ਼ੀਲੈਂਡ ਵਿਚਾਲੇ ਹੋਏ FTA ਤਹਿਤ 5,000 ਭਾਰਤੀ ਪੇਸ਼ੇਵਰਾਂ ਨੂੰ 3 ਸਾਲ ਤੱਕ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਮਿਲੇਗਾ। ਇਸ ਸਮਝੌਤੇ ਤਹਿਤ ਕੰਪਨੀ ਦੇ ਅੰਦਰੂਨੀ ਟਰਾਂਸਫਰ ਤਹਿਤ ਪੇਸ਼ੇਵਰਾਂ ਨੂੰ 3 ਸਾਲਾਂ ਤੱਕ ਨਿਊਜ਼ੀਲੈਂਡ 'ਚ ਰਹਿਣ ਦੀ ਇਜਾਜ਼ਤ ਮਿਲੇਗੀ, ਜਦਕਿ ਕੰਟਰੈਕਟ ਸਰਵਿਸ ਪ੍ਰੋਵਾਈਡਰਜ਼ ਤੇ ਆਜ਼ਾਦ ਪੇਸ਼ੇਵਰ 12 ਮਹੀਨਿਆਂ ਇਸ ਸਕੀਮ ਤਹਿਤ ਨਿਊਜ਼ੀਲੈਂਡ 'ਚ ਰਹਿ ਸਕਣਗੇ।
ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
ਇਸ ਤੋਂ ਇਲਾਵਾ 16 ਨਵੰਬਰ 2026 ਤੋਂ, ਨਿਊਜ਼ੀਲੈਂਡ ਦੇ ਇੰਸਟੀਚਿਊਟਾਂ ਤੋਂ PhD ਪੂਰੀ ਕਰਨ ਵਾਲੇ ਭਾਰਤੀ ਵਿਦਿਆਰਥੀ 3 ਸਾਲਾਂ ਦੀ ਬਜਾਏ 4 ਸਾਲਾਂ ਦੇ ਪੋਸਟ-ਸਟੱਡੀ ਵਰਕ ਵੀਜ਼ਾ ਲਈ ਅਪਲਾਈ ਕਰ ਸਕਣਗੇ, ਜਦਕਿ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਨੌਜਵਾਨਾਂ ਲਈ ਅਗਲੇ 2 ਸਾਲਾਂ ਦੇ ਅੰਦਰ ਇੱਕ ਵਰਕਿੰਗ ਹੋਲੀਡੇ ਸਕੀਮ ਸ਼ੁਰੂ ਕੀਤੀ ਜਾਵੇਗੀ, ਜਿਸ 'ਚ ਹਰ ਸਾਲ 1,000 ਸੀਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਸਕੀਮ ਨੌਜਵਾਨਾਂ ਨੂੰ 12 ਮਹੀਨਿਆਂ ਤੱਕ ਨਿਊਜ਼ੀਲੈਂਡ 'ਚ ਘੁੰਮਣ ਦੇ ਨਾਲ-ਨਾਲ ਕੰਮ ਕਰਨ ਦੀ ਵੀ ਇਜਾਜ਼ਤ ਦੇਵੇਗੀ।
ਹਾਲਾਂਕਿ ਇਹ ਸਮਝੌਤਾ ਅਸਥਾਈ ਨੌਕਰੀ ਅਤੇ ਵਪਾਰਕ ਗਤੀਵਿਧੀਆਂ ਲਈ ਬਣਾਇਆ ਗਿਆ ਹੈ। ਇਸ ਵੀਜ਼ਾ ਸਕੀਮ ਰਾਹੀਂ ਨਿਊਜ਼ੀਲੈਂਡ ਦੀ PR ਜਾਂ ਨਾਗਰਿਕਤਾ ਦਾ ਕੋਈ ਸਿੱਧਾ ਅਧਿਕਾਰ ਨਹੀਂ ਮਿਲੇਗਾ। PR ਹਾਸਲ ਕਰਨ ਲਈ ਬਿਨੈਕਾਰਾਂ ਨੂੰ ਹੋਰ ਇਮੀਗ੍ਰੇਸ਼ਨ ਨਿਯਮਾਂ ਤਹਿਤ ਅਪਲਾਈ ਕਰਨਾ ਪਵੇਗਾ।
ਇਹ ਵੀ ਪੜ੍ਹੋ- '1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!', ਮਿਡਲ ਈਸਟ ਦੀ ਜੰਗ 'ਚ ਆਇਆ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼
NEXT STORY