ਨਵੀਂ ਦਿੱਲੀ, (ਭਾਸ਼ਾ)- ਭਾਰਤ ਦੁਨੀਆ ’ਚ 5ਵੇਂ ਸਭ ਤੋਂ ਵੱਧ ਸਪੈਮ ਕਾਲ ਪ੍ਰਭਾਵਿਤ ਦੇਸ਼ਾਂ ’ਚ ਸ਼ਾਮਲ ਹੈ। ਸੇਲਜ਼ ਅਤੇ ਟੈਲੀਮਾਰਕੀਟਿੰਗ ਕਾਲਾਂ ਇਸ ਸਮੱਸਿਆ ਦਾ ਮੁੱਖ ਕਾਰਨ ਬਣੀਆਂ ਹੋਈਆਂ ਹਨ। ਕਾਲ ਕਰਨ ਵਾਲਿਆਂ ਦੀ ਪਛਾਣ ਦੀ ਸਹੂਲਤ ਦੇਣ ਵਾਲੇ ਮੰਚ ‘ਟਰੂਕਾਲਰ’ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਗਲੋਬਲ ਸੂਚੀ ’ਚ ਇੰਡੋਨੇਸ਼ੀਆ ਸਿਖਰ ’ਤੇ
ਸਪੈਮ ਕਾਲ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਗਲੋਬਲ ਸੂਚੀ ’ਚ ਇੰਡੋਨੇਸ਼ੀਆ ਸਿਖਰ ’ਤੇ ਹੈ। ਇਸ ਤੋਂ ਬਾਅਦ ਚਿਲੀ, ਵੀਅਤਨਾਮ ਅਤੇ ਬ੍ਰਾਜ਼ੀਲ ਦਾ ਸਥਾਨ ਹੈ। ਟਰੂਕਾਲਰ ਦੇ 50 ਕਰੋੜ ਗਲੋਬਲ ਯੂਜ਼ਰਜ਼ ਦੇ ਗੁਮਨਾਮ ਅਤੇ ਇਕੱਤਰ ਕੀਤੇ ਗਏ ਡਾਟਾ ’ਤੇ ਆਧਾਰਿਤ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਕੰਪਨੀ ਨੇ ਸਾਲ 2025 ’ਚ ਦੁਨੀਆ ਭਰ ’ਚ 68 ਅਰਬ ਤੋਂ ਵੱਧ ਸਪੈਮ ਅਤੇ ਧੋਖਾਦੇਹੀ ਵਾਲੀਆਂ ਕਾਲਾਂ ਦੀ ਪਛਾਣ ਕੀਤੀ। ਭਾਰਤ ’ਚ ਸਪੈਮ ਕਾਲਾਂ ਦੀ ਤੀਬਰਤਾ 66 ਫੀਸਦੀ ਦਰਜ ਕੀਤੀ ਗਈ।
ਅੰਕੜਿਆਂ ਅਨੁਸਾਰ, ਭਾਰਤ ’ਚ ਕੁੱਲ ਸਪੈਮ ਸਰਗਰਮੀਆਂ ’ਚ ‘ਸੇਲਜ਼’ ਅਤੇ ‘ਟੈਲੀਮਾਰਕੀਟਿੰਗ’ ਕਾਲਾਂ ਦੀ ਹਿੱਸੇਦਾਰੀ ਸਭ ਤੋਂ ਵੱਧ 36 ਫੀਸਦੀ ਰਹੀ, ਜਿਸ ਤੋਂ ਬਾਅਦ ਵਿੱਤੀ ਸੇਵਾਵਾਂ ਦਾ ਸਥਾਨ (18 ਫੀਸਦੀ) ਰਿਹਾ। ਉੱਥੇ ਹੀ, ਦੇਸ਼ ’ਚ ਕੁੱਲ ਸਪੈਮ ਕਾਲਾਂ ’ਚ ਧੋਖਾਦੇਹੀ ਦਾ ਹਿੱਸਾ 12 ਫੀਸਦੀ ਪਾਇਆ ਗਿਆ।
ਭਾਜਪਾ ਦੇ ਆਉਂਦਿਆਂ ਹੀ ਆਸਨਸੋਲ ’ਚ 17 ਸਾਲਾਂ ਤੋਂ ਬੰਦ ਮੰਦਰ ਖੁੱਲ੍ਹਿਆ
NEXT STORY