ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਈ ਵਿਦੇਸ਼ੀ ਨੇਤਾਵਾਂ ਪ੍ਰਤੀ ‘ਅਣਕਿਆਸੇ ਵਿਵਹਾਰ’ ਨੂੰ ਦੇਖਦੇ ਹੋਏ ਸਾਵਧਾਨੀ ਦਾ ਰੁਖ ਅਪਣਾਇਆ ਅਤੇ ਜੂਨ ’ਚ ਫਰਾਂਸ ’ਚ ਅਮਰੀਕੀ ਨੇਤਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ। ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਪੱਸ਼ਟੀਕਰਨ ਭਾਰਤ ’ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਦੇ ਇਸ ਬਿਆਨ ਦੇ ਮੱਦੇਨਜ਼ਰ ਆਇਆ ਹੈ ਕਿ ਫਰਾਂਸ ’ਚ ਟਰੰਪ ਅਤੇ ਮੋਦੀ ਦੀ ਬੈਠਕ ਤੋਂ ਪਹਿਲਾਂ ਨਵੀਂ ਦਿੱਲੀ ਨੇ ਅਮਰੀਕੀ ਪੱਖ ਨੂੰ ਕਿਹਾ ਸੀ ਕਿ ਉਹ ਦੋਵਾਂ ਨੇਤਾਵਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਨਹੀਂ ਚਾਹੁੰਦੀ।
ਸੂਤਰਾਂ ਨੇ ਕਿਹਾ ਕਿ ਨੇਤਾਵਾਂ ਦੇ ਜਨਤਕ ਪ੍ਰੋਗਰਾਮਾਂ ’ਤੇ ਚਰਚਾ ਕਰਨਾ ਇਕ ਆਮ ਵਿਵਸਥਾ ਅਤੇ ਨਿਯਮਿਤ ਡਿਪਲੋਮੈਟਿਕ ਪ੍ਰਕਿਰਿਆ ਦਾ ਹਿੱਸਾ ਹੈ। ਮੋਦੀ ਅਤੇ ਟਰੰਪ ਨੇ 17 ਜੂਨ ਨੂੰ ਫਰਾਂਸ ’ਚ ਜੀ-7 (7 ਦੇਸ਼ਾਂ ਦੇ ਸਮੂਹ) ਸਿਖਰ ਸੰਮੇਲਨ ਤੋਂ ਵੱਖਰੀ ਤੌਰ ’ਤੇ ਗੱਲਬਾਤ ਕੀਤੀ ਸੀ। ਇਸ ਬੈਠਕ ਨੂੰ ਦੁਵੱਲੇ ਸਬੰਧਾਂ ਨੂੰ ਸੁਧਾਰਨ ਦੀ ਦਿਸ਼ਾ ’ਚ ਅਹਿਮ ਕਦਮ ਮੰਨਿਆ ਗਿਆ ਸੀ, ਕਿਉਂਕਿ ਭਾਰਤ-ਪਾਕਿਸਤਾਨ ਵਿਚਾਲੇ ਫੌਜੀ ਸੰਘਰਸ਼ ’ਚ ਵਿਚੋਲਗੀ ਦੇ ਟਰੰਪ ਦੇ ਦਾਅਵੇ ਅਤੇ ਭਾਰਤੀ ਵਸਤਾਂ ’ਤੇ ਵਾਸ਼ਿੰਗਟਨ ਵੱਲੋਂ ਲਗਾਏ ਗਏ ਭਾਰੀ ਟੈਰਿਫ ਦੀ ਵਜ੍ਹਾ ਨਾਲ ਦੋਵਾਂ ਪੱਖਾਂ ’ਚ ਤਣਾਅ ਵਧ ਗਿਆ ਸੀ। ਗੋਰ ਨੇ ਪਿਛਲੇ ਹਫ਼ਤੇ ਆਯੋਜਿਤ ‘ਇਕਾਨਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ’ ’ਚ ਟਰੰਪ ਅਤੇ ਮੋਦੀ ਦੀ ਦੋਸਤੀ ਦਾ ਜ਼ਿਕਰ ਕਰਦੇ ਹੋਏ ਫਰਾਂਸ ’ਚ ਦੋਵਾਂ ਨੇਤਾਵਾਂ ਵਿਚਾਲੇ ਹੋਈ ਮੁਲਾਕਾਤ ਬਾਰੇ ਦੱਸਿਆ।
ਕੰਨੂਰ 'ਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ, ਰਾਸ਼ਟਰੀ ਰਾਜਮਾਰਗ ਦੀ ਰਿਟੇਨਿੰਗ ਦੀਵਾਰ ਨੁਕਸਾਨੀ
NEXT STORY