ਨੈਸ਼ਨਲ ਡੈਸਕ- ਦੀਵਾਲੀ ਤੋਂ ਬਾਅਦ ਦੇਸ਼ ਵਿੱਚ ਹਵਾ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਦੇ ਨਾਲ-ਨਾਲ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਵੱਖ-ਵੱਖ ਦੇਸ਼ਾਂ 'ਚ ਏਅਰ ਕਲਿਟੀ ਇੰਡੈਕਸ (AQI) ਦੇ ਪੈਮਾਨਿਆਂ 'ਚ ਵੱਡੇ ਫ਼ਰਕ ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਦੀ ਤਾਜ਼ਾ ਰਿਪੋਰਟ ਤੋਂ ਕਈ ਅਹਿਮ ਤੱਥ ਸਾਹਮਣੇ ਆਏ ਹਨ।
ਦੀਵਾਲੀ ਦੀ ਰਾਤ ਦਿੱਲੀ ਦੇ ਨਹਿਰੂ ਨਗਰ 'ਚ PM2.5 ਦੀ ਮਾਤਰਾ 812 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ, ਜਦਕਿ AQI 387 ਸੀ। ਉੱਥੇ ਹੀ ਅਮਰੀਕੀ ਪੈਮਾਨੇ 'ਤੇ ਇਹ ਆਂਕੜਾ 1469 ਦਰਜ ਕੀਤਾ ਗਿਆ। ਭਾਰਤ ਵਿੱਚ 2015 'ਚ ਲਾਗੂ ਕੀਤੇ ਗਏ ਰਾਸ਼ਟਰੀ ਏਅਰ ਕੁਆਲਿਟੀ ਇੰਡੈਕਸ ਦੀ ਵੱਧ ਤੋਂ ਵੱਧ ਲਿਮਿਟ 500 ਹੈ। PM2.5 ਦੀ ਮਾਤਰਾ 380 ਮਾਈਕ੍ਰੋਗ੍ਰਾਮ ਪਹੁੰਚਦੇ ਹੀ AQI 500 ਹੋ ਜਾਂਦਾ ਹੈ, ਜਿਸ ਤੋਂ ਬਾਅਦ ਪ੍ਰਦੂਸ਼ਣ ਜਿੰਨਾ ਵੀ ਵਧੇ, ਸਰਕਾਰੀ ਅੰਕੜਿਆਂ 'ਚ AQI 500 ਹੀ ਦਿਖਾਈ ਦਿੰਦਾ ਹੈ। ਇਸ ਦੇ ਉਲਟ ਅਮਰੀਕਾ 'ਚ ਇਹ ਪੈਮਾਨਾ 2,000 ਤੋਂ ਵੀ ਪਾਰ ਚਲਾ ਜਾਂਦਾ ਹੈ। ਇਸੇ ਕਾਰਨ ਦੋਵਾਂ ਦੇਸ਼ਾਂ ਦੇ AQI 'ਚ ਇੰਨੇ ਵੱਡੇ ਪੱਧਰ ਤੱਕ ਫਰਕ ਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ 0-50 ਤੱਕ ਦਾ AQI ਨੂੰ ਆਮ, 51-100 ਤੱਕ AQI ਨੂੰ ਸੰਤੋਖਜਨਕ, 101-200 ਤੱਕ AQI ਮੱਧਮ, 201-300 ਤੱਕ ਦੇ AQI ਨੂੰ ਖ਼ਰਾਬ, 301-400 ਤੱਕ AQI ਨੂੰ ਬਹੁਤ ਖ਼ਰਾਬ, ਤੇ 400 ਤੋਂ ਉੱਪਰ ਦੇ AQI ਨੂੰ ਬੇਹੱਦ ਗੰਭੀਰ ਸ਼੍ਰੇਣੀ ਮੰਨਿਆ ਜਾਂਦਾ ਹੈ।
ਸੜਕ ਵਿਚਾਲੇ ਪਟਾਕੇ ਚਲਾ ਰਹੇ ਸੀ ਮੁੰਡੇ ! ਸਬ ਇੰਸਪੈਕਟਰ ਨੇ ਰੋਕਿਆ ਤਾਂ ਨੌਜਵਾਨਾਂ ਨੇ ਕੁੱਟ-ਕੁੱਟ ਲੈ ਲਈ ਜਾਨ
NEXT STORY