ਨਵੀਂ ਦਿੱਲੀ- ਚੀਨ ਦੇ ਨਾਲ ਸਰਹੱਦੀ ਵਿਵਾਦ ਦਰਮਿਆਨ ਭਾਰਤੀ ਹਵਾਈ ਫੌਜ ਨੇ ਹਾਲ ਹੀ ’ਚ ਪੂਰਬੀ ਮੋਰਚੇ ’ਤੇ 55,000 ਤੋਂ ਵੱਧ ਫੁੱਟ ਦੀ ਉਚਾਈ ’ਤੇ ਚੀਨੀ ਜਾਸੂਸੀ ਗੁਬਾਰੇ ਵਰਗੇ ਟਾਰਗੈੱਟਸ ਨੂੰ ਫੁੰਡਣ ਦੀ ਆਪਣੀ ਸਮਰੱਥਾ ਸਾਬਤ ਕੀਤੀ ਹੈ। 2023 ਦੀ ਸ਼ੁਰੂਆਤ ’ਚ ਅਮਰੀਕੀ ਸਰਕਾਰ ਨੇ ਸਮੁੰਦਰ ਦੇ ’ਤੇ ਇਕ ਚੀਨੀ ਜਾਸੂਸੀ ਗੁਬਾਰੇ ਨੂੰ ਮਾਰ ਡੇਗਣ ਲਈ 5ਵੀਂ ਪੀੜ੍ਹੀ ਦੇ ਐੱਫ-22 ਰੈਪਟਰ ਲੜਾਕੂ ਜੈੱਟ ਦੀ ਵਰਤੋਂ ਕੀਤੀ ਸੀ। ਭਾਰਤੀ ਹਵਾਈ ਫੌਜ ਅਜਿਹੇ ਗੁਬਾਰਿਆਂ ਨਾਲ ਪੈਦਾ ਚੁਣੌਤੀਆਂ ਨਾਲ ਨਜਿੱਠਣ ਦੇ ਮੁੱਦੇ ’ਤੇ ਚਰਚਾ ਕਰ ਰਹੀ ਸੀ, ਜੋ ਬਹੁਤ ਉਚਾਈ ’ਤੇ ਉੱਡਦੇ ਹਨ। ਭਾਰਤ ਨੇ ਇਸ ਸਬੰਧ ’ਚ ਪਿਛਲੇ ਸਾਲ ਅਮਰੀਕੀ ਹਵਾਈ ਫੌਜ ਦੇ ਨਾਲ ਵੀ ਚਰਚਾ ਕੀਤੀ ਸੀ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਨੇ ਕੁਝ ਮਹੀਨੇ ਪਹਿਲਾਂ ਪੂਰਬੀ ਹਵਾਈ ਕਮਾਨ ਦੀ ਜ਼ਿੰਮੇਵਾਰੀ ਵਾਲੇ ਖੇਤਰ ’ਚ ਇਕ ਚੀਨੀ ਜਾਸੂਸੀ ਗੁਬਾਰੇ ਵਰਗੇ ਟਾਰਗੈੱਟ ਨੂੰ ਮਾਰ ਡੇਗਣ ਲਈ ਰਾਫੇਲ ਲੜਾਕੂ ਜੈੱਟ ਦੀ ਵਰਤੋਂ ਕੀਤੀ ਸੀ। ਹਵਾਈ ਫੌਜ ਨੇ ਚੀਨੀ ਜਾਸੂਸੀ ਗੁਬਾਰੇ ਦੇ ਮੁਕਾਬਲੇ ਆਕਾਰ ’ਚ ਛੋਟੇ ਗੁਬਾਰੇ ਦੀ ਵਰਤੋਂ ਕੀਤੀ, ਜਿਸ ਨੂੰ ਅਮਰੀਕੀ ਹਵਾਈ ਫੌਜ ਨੇ ਮਾਰ ਡੇਗਿਆ ਸੀ। ਉਨ੍ਹਾਂ ਕਿਹਾ ਕਿ ਗੁਬਾਰੇ ਨੂੰ ਕੁਝ ਪੇਲੋਡ ਦੇ ਨਾਲ ਹਵਾ ’ਚ ਛੱਡਿਆ ਗਿਆ ਸੀ। ਫਿਰ ਇਸ ਨੂੰ 55,000 ਫੁੱਟ ਤੋਂ ਜ਼ਿਆਦਾ ਦੀ ਉਚਾਈ ’ਤੇ ਇਕ ਇਨਵੈਂਟਰੀ ਮਿਜ਼ਾਈਲ ਦੀ ਵਰਤੋਂ ਕਰ ਕੇ ਮਾਰ ਦਿੱਤਾ ਗਿਆ ਸੀ। ਭਾਰਤੀ ਹਵਾਈ ਫੌਜ ਨੇ ਆਪਣੀ ਇਹ ਸਮਰੱਥਾ ਉਦੋਂ ਸਾਬਤ ਕੀਤੀ, ਜਦੋਂ ਮੌਜੂਦਾ ਮੁਖੀ ਏਅਰ ਚੀਫ ਮਾਰਸ਼ਲ ਏ. ਪੀ. ਸਿੰਘ ਡਿਪਟੀ ਚੀਫ਼ ਆਫ਼ ਏਅਰ ਸਟਾਫ ਵਜੋਂ ਸਮੁੱਚੇ ਸੰਚਾਲਨ ਦੇ ਇੰਚਾਰਜ ਸਨ। ਮੌਜੂਦਾ ਡਿਪਟੀ ਚੀਫ਼ ਆਫ਼ ਏਅਰ ਸਟਾਫ ਏਅਰ ਮਾਰਸ਼ਲ ਐੱਸ. ਪੀ. ਧਾਰਕਰ ਪੂਰਬੀ ਏਅਰ ਕਮਾਂਡਰ ਸਨ। ਤਤਕਾਲੀ ਡਾਇਰੈਕਟਰ ਜਨਰਲ ਏਅਰ ਆਪ੍ਰੇਸ਼ਨ ਏਅਰ ਮਾਰਸ਼ਲ ਸੂਰਤ ਸਿੰਘ ਹੁਣ ਪੂਰਬੀ ਏਅਰ ਕਮਾਂਡਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਦੇ 2 ਦੋਸ਼ੀ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ
NEXT STORY