ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਭਾਰਤੀ ਹਵਾਈ ਫ਼ੌਜ ਨੇ AFCAT 01/2025 ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਭਰਤੀ ਲਈ ਉਮੀਦਵਾਰ 2 ਦਸੰਬਰ ਤੋਂ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ
ਫਲਾਇੰਗ ਅਫ਼ਸਰ, ਗ੍ਰਾਊਂਡ ਡਿਊਟੀ ਟੈਕਨੀਕਲ, ਗ੍ਰਾਊਂਡ ਡਿਊਟੀ ਨਾਨ ਟੈਕਨੀਕਲ (LGS), ਗ੍ਰਾਊਂਡ ਡਿਊਟੀ ਨਾਨ ਟੈਕਨੀਕਲ (ਅਕਾਊਂਟਸ), ਗ੍ਰਾਊਂਡ ਡਿਊਟੀ ਨਾਨ ਟੈਕਨੀਕਲ (WS ਬਰਾਂਚ), ਮੇਟੇਰੋਲਾਜੀ ਐਂਟਰੀ (ਮੇਟੇਰੋਲਾਜੀ), ਐੱਨ.ਸੀ.ਸੀ. (ਸਪੈਸ਼ਲ ਐਂਟਰੀ ਫਲਾਇੰਗ) ਕੁੱਲ 336 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 31 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
12ਵੀਂ ਪਾਸ ਫਿਜ਼ਿਕਸ, ਮੈਥੇਮੇਟਿਕਸ ਨਾਲ ਬੀ.ਈ./ਬੀਟੈੱਕ ਕੋਰਸ/ਬੈਚਲਰ ਡਿਗਰੀ/ਬੀਕਾਮ ਡਿਗਰੀ।
ਉਮਰ
ਉਮੀਦਵਾਰ ਦੀ ਉਮਰ 20 ਤੋਂ 26 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਉਮੀਦਵਾਰ ਨੂੰ 56,100 ਤੋਂ 1,77,500 ਰੁਪਏ ਹਰ ਮਹੀਨੇ ਦਿੱਤੇ ਜਾਣਗੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਪਾਕਿਸਤਾਨ ਨੇ ਧਾਰਮਿਕ ਸਮਾਰੋਹ 'ਚ ਸ਼ਾਮਲ ਹੋਣ ਲਈ 87 ਭਾਰਤੀ ਸ਼ਰਧਾਲੂਆਂ ਲਈ ਵੀਜ਼ੇ ਕੀਤੇ ਜਾਰੀ
NEXT STORY