ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ 'ਤੇ ਪਾਬੰਦੀ ਨੂੰ ਇਕ ਹੋਰ ਮਹੀਨੇ ਲਈ 24 ਅਗਸਤ ਤੱਕ ਵਧਾ ਦਿੱਤਾ ਹੈ। ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 26 ਲੋਕਾਂ ਦੀ ਮੌਤ ਤੋਂ ਬਾਅਦ 30 ਅਪ੍ਰੈਲ ਤੋਂ ਪਾਕਿਸਤਾਨੀ ਏਅਰਲਾਈਨਾਂ (ਭਾਵੇਂ ਉਹ ਮਾਲਕੀ ਵਾਲੇ, ਲੀਜ਼ 'ਤੇ ਲਏ ਜਾਂ ਫੌਜੀ ਉਡਾਣਾਂ ਹੋਣ) ਦੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ ਅੱਤਵਾਦੀ ਹਮਲੇ ਦੇ ਜਵਾਬ 'ਚ ਸਰਕਾਰ ਵੱਲੋਂ ਪਾਕਿਸਤਾਨ ਵਿਰੁੱਧ ਚੁੱਕੇ ਗਏ ਵੱਖ-ਵੱਖ ਕਦਮਾਂ ਅਧੀਨ ਲਗਾਈ ਗਈ ਸੀ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਮੰਗਲਵਾਰ ਦੇਰ ਰਾਤ 'ਐਕਸ' ਨੂੰ ਦੱਸਿਆ, "ਭਾਰਤੀ ਹਵਾਈ ਖੇਤਰ 'ਚ ਪਾਕਿਸਤਾਨੀ ਜਹਾਜ਼ਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਵਾਲਾ 'ਨੋਟਿਸ ਟੂ ਏਅਰਮੈਨ' (NOTAM) ਨੂੰ ਅਧਿਕਾਰਤ ਤੌਰ 'ਤੇ 24 ਅਗਸਤ 2025 ਤੱਕ ਵਧਾ ਦਿੱਤਾ ਗਿਆ ਹੈ।"
ਮੰਤਰੀ ਨੇ ਕਿਹਾ ਕਿ ਇਹ ਵਿਸਥਾਰ ਮੌਜੂਦਾ ਸੁਰੱਖਿਆ ਪ੍ਰੋਟੋਕੋਲ ਦੇ ਅਨੁਰੂਪ ਹੈ ਅਤੇ ਰਣਨੀਤਕ ਚਿੰਤਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਗਿਆ ਹੈ। ਸ਼ੁਰੂਆਤ 'ਚ ਪਾਬੰਦੀ 24 ਮਈ ਤੱਕ ਲਈ ਸੀ, ਜਿਸ ਨੂੰ ਪਹਿਲੇ 24 ਜੂਨ ਫਿਰ 24 ਜੁਲਾਈ ਅਤੇ ਹੁਣ 24 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਨਵਾਂ ਨੋਟਮ ਯੂਟੀਸੀ ਸਮੇਂ ਅਨੁਸਾਰ 23 ਅਗਸਤ ਦੀ ਰਾਤ 11.59 ਵਜੇ ਤੱਕ ਲਾਗੂ ਰਹੇਗਾ, ਜਿਸ ਦਾ ਮਤਲਬ ਹੈ ਕਿ ਭਾਰਤੀ ਸਮੇਂ ਅਨੁਸਾਰ 24 ਅਗਸਤ ਦੀ ਸਵੇਰੇ 5.30 ਵਜੇ ਤੱਕ ਇਹ ਪ੍ਰਭਾਵੀ ਰਹੇਗਾ। ਇਸ ਵਿਚ ਪਾਕਿਸਤਾਨ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ 'ਤੇ ਪਾਬੰਦੀ 24 ਅਗਸਤ ਤੱਕ ਲਈ ਵਧਾ ਦਿੱਤੀ ਹੈ। ਭਾਰਤ ਸਰਕਾਰ ਵਲੋਂ 24 ਅਪ੍ਰੈਲ ਨੂੰ ਸਿੰਧੂ ਜਲ ਸੰਧੀ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ 24 ਮਈ ਤੱਕ ਲਈ ਭਾਰਤੀ ਜਹਾਜ਼ਾਂ ਦੇ ਉਸ ਦੇ ਹਵਾਈ ਖੇਤਰ 'ਚ ਉਡਾਣ ਭਰਨ 'ਤੇ ਰੋਕ ਲਗਾਈ ਸੀ। ਇਸ ਪਾਬੰਦੀ ਨੂੰ ਪਹਿਲਾਂ 24 ਜੂਨ, ਫਿਰ 24 ਜੁਲਾਈ ਅਤੇ ਹੁਣ ਇਕ ਮਹੀਨਾ ਹੋਰ ਵਧਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸਦਨ ਕਿਸੇ ਦੇ ਪਿਓ ਦਾ ਨਹੀਂ', ਨੂੰ ਲੈ ਕੇ ਵਿਧਾਨ ਸਭਾ 'ਚ ਹੰਗਾਮਾ, ਸਪੀਕਰ ਨੇ ਮੁਲਤਵੀ ਕੀਤੀ ਕਾਰਵਾਈ
NEXT STORY