ਨਵੀਂ ਦਿੱਲੀ-ਭਾਰਤ ਵਿਚ ਯਾਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਸਭ ਤੋਂ ਵੱਧ ਫਰਜ਼ੀ ਧਮਕੀਆਂ 2024 ਵਿਚ ਮਿਲੀਆਂ।ਇਕ ਅਧਿਕਾਰਤ ਰਿਪੋਰਟ ਮੁਤਾਬਕ, ਦੇਸ਼ ਵਿਚ ਸਿਵਲ ਏਵੀਏਸ਼ਨ ਸੈਕਟਰ ਨੂੰ ਮਿਲਣ ਵਾਲੀਆਂ ਫਰਜ਼ੀ ਬੰਬ ਧਮਕੀਆਂ ਵਿਚ ਪਿਛਲੇ 6 ਸਾਲਾਂ ਵਿਚ ਰਿਕਾਰਡ 300 ਗੁਣਾ ਦਾ ਵਾਧਾ ਦਰਜ ਕੀਤਾ ਗਿਆ।
ਰਿਪੋਰਟ ਮੁਤਾਬਕ, ਭਾਰਤੀ ਉਡਾਣਾਂ ਨੂੰ ਪਿਛਲੇ ਸਾਲ ਬੰਬ ਦੀਆਂ ਕੁੱਲ 1019 ਫਰਜ਼ੀ ਧਮਕੀਆਂ ਮਿਲੀਆਂ, ਜਦਕਿ 2018 ਤੋਂ 2023 ਦਰਮਿਆਨ ਅਜਿਹੀਆਂ 330 ਧਮਕੀਆਂ ਮਿਲੀਆਂ ਸਨ। ਭਾਰਤੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਸਭ ਤੋਂ ਜ਼ਿਆਦਾ 611 ਫਰਜ਼ੀ ਧਮਕੀਆਂ ‘ਐਕਸ’ ਰਾਹੀਂ ਦਿੱਤੀਆਂ ਗਈਆਂ।
ਬੈਂਗਲੁਰੂ ਭਾਜੜ ਮਾਮਲੇ 'ਚ ਵੱਡੀ ਕਾਰਵਾਈ, ਪੁਲਸ ਕਮਿਸ਼ਨਰ ਸਣੇ ਕਈ ਅਧਿਕਾਰੀ ਮੁਅੱਤਲ
NEXT STORY