ਇੰਟਰਨੈਸ਼ਨਲ ਡੈਸਕ- UAE ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਗਿਆ ਇਕ ਭਾਰਤੀ ਵਿਅਕਤੀ ਆਪਣੀ ਹੀ ਜ਼ਿੰਦਗੀ ਗੁਆ ਬੈਠਾ ਹੈ। ਇੱਥੋਂ ਦੇ ਸ਼ਾਰਜਾਹ ਸ਼ਹਿਰ 'ਚ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੂੰ ਮ੍ਰਿਤਕ ਦੀ ਲਾਸ਼ ਉਸ ਦੀ ਹੀ ਕਾਰ ਦੀ ਡਿੱਗੀ 'ਚੋਂ ਮਿਲੀ। ਲਾਸ਼ ਦੇ 9 ਟੁਕੜੇ ਕੀਤੇ ਗਏ ਸੀ, ਜਿਨ੍ਹਾਂ ਨੂੰ 2 ਬੈਗਾਂ 'ਚ ਭਰ ਕੇ ਗੱਡੀ 'ਚ ਰੱਖਿਆ ਗਿਆ ਸੀ।
ਇਹੀ ਨਹੀਂ, ਵਾਰਦਾਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਅਤੇ ਉਨ੍ਹਾਂ ਦਾ ਨਾਬਾਲਗ ਪੁੱਤ ਵੀ ਸ਼ੱਕੀ ਹਾਲਾਤਾਂ 'ਚ ਲਾਪਤਾ ਹਨ। ਮ੍ਰਿਤਕ ਦੀ ਪਛਾਣ ਐਲਵਿਨ ਪ੍ਰਕਾਸ਼ ਕੁੰਡਰ ਵਜੋਂ ਹੋਈ ਹੈ। ਉਹ ਪਿਛਲੇ ਕਰੀਬ 20 ਸਾਲਾਂ ਤੋਂ ਸ਼ਾਰਜਾਹ 'ਚ ਰਹਿ ਰਿਹਾ ਸੀ ਅਤੇ ਸ਼ਾਰਜਾਹ ਏਅਰਪੋਰਟ ਨਾਲ ਜੁੜੀ ਇੱਕ ਏਜੰਸੀ 'ਚ ਕੰਮ ਕਰਦਾ ਸੀ।

ਇਹ ਵੀ ਪੜ੍ਹੋ- ਮਲੇਸ਼ੀਆ ਨੇ ਭਾਰਤੀਆਂ ਨੂੰ ਦੇ'ਤੀ ਚਿਤਾਵਨੀ ! ਸਫ਼ਰ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜੁਲਾਈ ਦੇ ਅਖੀਰ 'ਚ, ਜਦੋਂ ਭਾਰਤ 'ਚ ਰਹਿੰਦੇ ਐਲਵਿਨ ਦੇ ਭਰਾ ਨੇ ਐਲਵਿਨ ਨੂੰ ਵੌਇਸ ਮੈਸੇਜ ਭੇਜਿਆ, ਤਾਂ ਹਰ ਵਾਰ ਦੀ ਤਰ੍ਹਾਂ ਵੌਇਸ ਮੈਸੇਜ ਦੀ ਬਜਾਏ ਇਸ ਵਾਰ ਟੈਕਸਟ ਮੈਸੇਜ ਰਾਹੀਂ ਜਵਾਬ ਆਇਆ। ਭੜਾ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਐਲਵਿਨ ਨੂੰ ਫ਼ੋਨ ਕਰਨ ਦਾ ਕਿਹਾ, ਜਿਸ ਮਗਰੋਂ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋਇਆ। ਜਦੋਂ ਰਿਸ਼ਤੇਦਾਰਾਂ ਨੇ ਸ਼ਾਰਜਾਹ ਸਥਿਤ ਐਲਵਿਨ ਦੇ ਦਫ਼ਤਰ ਨਾਲ ਸੰਪਰਕ ਕੀਤਾ, ਤਾਂ ਕੰਪਨੀ ਨੇ ਦੱਸਿਆ ਕਿ ਉਹ ਭਾਰਤ ਚਲਾ ਗਿਆ ਹੈ। ਹਾਲਾਂਕਿ, ਭਾਰਤ ਨਾ ਪਹੁੰਚਣ 'ਤੇ ਰਿਸ਼ਤੇਦਾਰਾਂ ਨੇ ਸ਼ਾਰਜਾਹ ਪੁਲਸ ਕੋਲ ਐਲਵਿਨ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਪੁਲਸ ਜਾਂਚ ਦੌਰਾਨ ਐਲਵਿਨ ਦੀ ਹਾਈਵੇ 'ਤੇ ਕਾਰ ਖੜ੍ਹੀ ਮਿਲੀ, ਜਿਸ ਦੀ ਤਲਾਸ਼ੀ ਲੈਣ 'ਤੇ ਐਲਵਿਨ ਦੀ ਲਾਸ਼ ਦੇ 9 ਟੁਕੜੇ ਬਰਾਮਦ ਹੋਏ, ਜਿਸ ਦੀ ਪਛਾਣ ਡੀ.ਐੱਨ.ਏ. ਟੈਸਟ ਰਾਹੀਂ ਹੋਈ ਹੈ। ਇਸ ਕਤਲ ਦੇ ਸ਼ੱਕ ਦੀ ਸੂਈ ਐਲਵਿਨ ਦੀ ਪਤਨੀ ਟੀਨਾ 'ਤੇ ਜਾ ਰਹੀ ਹੈ, ਜੋ ਕਿ ਆਪਣੇ 10ਵੀਂ ਜਮਾਤ 'ਚ ਪੜ੍ਹਨ ਵਾਲੇ ਪੁੱਤ ਨਾਲ ਲਾਪਤਾ ਦੱਸੀ ਜਾ ਰਹੀ ਹੈ।
ਪੁਲਸ ਨੂੰ ਸ਼ੱਕ ਹੈ ਕਿ ਟੀਨਾ ਨੇ ਕਿਸੇ ਹੋਰ ਵਿਅਕਤੀ ਦੀ ਮਦਦ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਇਸ ਮਗਰੋਂ ਉਹ ਭਾਰਤ ਫ਼ਰਾਰ ਹੋ ਗਈ ਹੋਵੇ। ਫਿਲਹਾਲ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਾਰਜਾਹ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦਕਿ ਐਲਵਿਨ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਅਤੇ ਭਾਰਤੀ ਏਜੰਸੀਆਂ ਤੋਂ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਟਰੰਪ ਦੇ ਗ੍ਰੀਨਲੈਂਡ 'ਤੇ ਕਬਜ਼ੇ ਦੇ ਦਾਅਵਿਆਂ ਵਿਚਾਲੇ ਵੱਡੀ ਖ਼ਬਰ ! 3 ਦੇਸ਼ਾਂ ਨੇ ਕਰ ਲਿਆ 'ਸਮਝੌਤਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਿਹਾਅ ਦੋਸ਼ੀ ਨੂੰ ਆਪਣੀ ਮਰਜ਼ੀ ਨਾਲ ਮੁੜ ਗ੍ਰਿਫ਼ਤਾਰ ਨਹੀਂ ਕਰ ਸਕਦੀ ਪੁਲਸ, ਸੁਪਰੀਮ ਕੋਰਟ ਦਾ ਵੱਡਾ ਫੈਸਲਾ
NEXT STORY