ਨਵੀਂ ਦਿੱਲੀ- ਭਾਰਤੀ ਮੌਸਮ ਵਿਭਾਗ ਦੇ ਖੇਤਰੀ ਮੌਸਮ ਵਿਭਾਗ ਕੇਂਦਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਖੇਤਰਾਂ ਨੂੰ ਵੀ ਹੁਣ ਆਪਣੇ ਮੌਸਮ ਦੀ ਭਵਿੱਖਬਾਣੀ 'ਚ ਸ਼ਾਮਲ ਕਰ ਲਿਆ ਹੈ। ਖੇਤਰੀ ਮੌਸਮ ਵਿਭਾਗ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਨੇ ਗਿਲਗਿਤ-ਬਾਲਤਿਸਤਾਨ ਅਤੇ ਮੁਜ਼ੱਫਰਾਬਾਦ ਲਈ ਵੀ ਭਵਿੱਖਬਾਣੀ ਜਾਰੀ ਕਰਨਾ ਸ਼ੁਰੂ ਕੀਤਾ ਹੈ, ਜੋ ਹਾਲੇ ਪਾਕਿਸਤਾਨ ਦੇ ਕਬਜ਼ੇ ਵਾਲਾ ਇਲਾਕਾ ਹੈ। ਇ ਸੰਬੰਧ 'ਚ ਭਵਿੱਖਬਾਣੀ ਜੰਮੂ-ਕਸ਼ਮੀਰ ਮੌਸਮ ਵਿਗਿਆਨ ਦੇ ਅਧੀਨ 5 ਮਈ ਤੋਂ ਜਾਰੀ ਕੀਤਾ ਜਾ ਰਿਹਾ ਹੈ।
ਉੱਥੇ ਹੀ ਆਈ.ਐੱਮ.ਡੀ. ਦੇ ਡਾਇਰੈਕਟਰ ਜਨਰਲ ਐੱਮ. ਮਹਾਪਾਤਰ ਨੇ ਕਿਹਾ ਕਿ ਉਹ ਪਿਛਲੇ ਸਾਲ ਅਗਸਤ 'ਚ ਜੰਮੂ-ਕਸ਼ਮੀਰ ਦੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਤੋਂ ਬਾਅਦ ਪੀ.ਓ.ਕੇ. ਦੇ ਅਧੀਨ ਇਨਾਂ ਖੇਤਰਾਂ ਲਈ ਦੈਨਿਕ ਬੁਲੇਟਿਨ 'ਚ ਜ਼ਿਕਰ ਕਰਦੇ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਹੁਣ ਉਹ ਇਸ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਜੰਮੂ-ਕਸ਼ਮੀਰ ਸਬ-ਡਵੀਜ਼ਨ ਦੇ ਅਧੀਨ ਕਰ ਰਹੇ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਥਿਤ ਇਨਾਂ ਸ਼ਹਿਰਾਂ ਦਾ ਜ਼ਿਕਰ ਹੁਣ ਉੱਤਰ ਪੱਛਮ ਡਵੀਜ਼ਨ ਦੀ ਸੰਪੂਰਨ ਭਵਿੱਖਬਾਣੀ 'ਚ ਹੋ ਰਿਹਾ ਹੈ। ਉੱਤਰ ਪੱਛਮੀ ਡਵੀਜ਼ਨ ਦੇ ਅਧੀਨ 9 ਸਬ-ਡਵੀਜ਼ਨ ਆਉਂਦੇ ਹਨ, ਜਿਸ 'ਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ-ਚੰਡੀਗੜ-ਹਰਿਆਣਾ, ਪੰਜਾਬ, ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਅਤੇ ਪੱਛਮੀ ਰਾਜਸਥਾਨ ਸ਼ਾਮਲ ਹਨ।
ਗਿਲਗਿਤ ਬਾਲਤਿਸਤਾਨ 'ਚ ਚੋਣਾਂ ਦੀ ਮਨਜ਼ੂਰੀ ਤੋਂ ਬਾਅਦ ਭਾਰਤ ਦਾ ਕਦਮ ਇਸ ਘਟਨਾਕ੍ਰਮ ਦਾ ਮਹੱਤਵ ਅਜਿਹੇ ਸਮੇਂ 'ਚ ਕਾਫੀ ਵਧ ਜਾਂਦਾ ਹੈ, ਜਦੋਂ ਭਾਰਤ ਨੇ ਹਾਲ ਹੀ ਇਕ ਵਾਰ ਫਿਰ ਸਥਿਤੀ ਸਪੱਸਟ ਕਰਦੇ ਹੋਏ ਕਿਹਾ ਕਿ ਪੀ.ਓ.ਕੇ. ਭਾਰਤ ਦਾ ਹਿੱਸਾ ਹੈ। ਇਸ 'ਚ ਗਿਲਗਿਤ-ਬਾਲਤਿਸਤਾਨ ਅਤੇ ਮੁਜ਼ੱਫਰਾਬਾਦ ਸ਼ਾਮਲ ਹਨ। ਇਨਾਂ ਸ਼ਹਿਰਾਂ ਲਈ ਮੌਸਮ ਭਵਿੱਖਬਾਣੀ ਜਾਰੀ ਕਰਨਾ ਉਦੋਂ ਸ਼ੁਰੂ ਕੀਤਾ ਗਿਆ ਹੈ, ਜਦੋਂ ਕੁਝ ਹੀ ਦਿਨ ਪਹਿਲਾਂ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਗਿਲਗਿਤ-ਬਾਲਤਿਸਤਾਨ 'ਚ ਚੋਣਾਂ ਦੀ ਮਨਜ਼ੂਰੀ ਦਿੱਤੀ ਹੈ। ਭਾਰਤ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। ਕਿਉਂਕਿ ਪੀ.ਓ.ਕੇ. ਦੇ ਅਧੀਨ ਇਨਾਂ ਸ਼ਹਿਰਾਂ ਲਈ ਰੋਜ਼ਾਨਾ ਰਾਸ਼ਟਰੀ ਮੌਸਮ ਬੁਲੇਟਿਨ ਅਤੇ ਭਵਿੱਖਬਾਣੀ ਜ਼ਾਹਰ ਕੀਤੀ ਜਾਂਦੀ ਹੈ ਤਾਂ ਇਸ ਦਾ ਜ਼ਿਕਰ ਖੇਤਰੀ ਮੌਸਮ ਵਿਗਿਆਨ ਕੇਂਦਰ 'ਚ ਵੀ ਕੀਤਾ ਜਾਣਾ ਚਾਹੀਦਾ।
ਸੂਚਿਤ ਕੀਤੇ ਬਿਨਾਂ ਪਰਤੇ 154 ਲੋਕ, ਮਿਜ਼ੋਰਮ ਸਰਕਾਰ ਨੇ ਕੀਤਾ ਇਕਾਂਤਵਾਸ
NEXT STORY