ਨੈਸ਼ਨਲ ਡੈਸਕ- ਭਾਰਤੀ ਵਿਗਿਆਨੀ ਹੁਣ ਅਤਿ-ਆਧੁਨਿਕ ਪੁਲਾੜ ਤਕਨਾਲੋਜੀ ਵਿਕਸਤ ਕਰ ਰਹੇ ਹਨ ਜਿਸ ਨਾਲ ਭਵਿੱਖ ’ਚ ਭਾਰਤੀ ਲੈਂਡਰ ਚੰਦਰਮਾ ਦੀ ਸਤ੍ਹਾ ’ਤੇ 200 ਦਿਨਾਂ ਤੱਕ ਕੰਮ ਕਰ ਸਕਣਗੇ। ਇਹ ਚੰਦਰਯਾਨ-3 ਲੈਂਡਰ ਦੇ ਸਿਰਫ਼ 14 ਦਿਨਾਂ ਦੇ ਕਾਰਜਸ਼ੀਲ ਜੀਵਨ ਕਾਲ ਤੋਂ ਕਿਤੇ ਵੱਡੀ ਛਾਲ ਹੋਵੇਗੀ ਜੋ ਦੇਸ਼ ਦੀ ਲੰਬੇ ਸਮੇਂ ਦੀ ਚੰਦਰਮਾ ਖੋਜ ਇੱਛਾ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ।
ਸ਼ਨੀਵਾਰ ਇਸ ਵੱਡੀ ਯੋਜਨਾ ਦਾ ਖੁਲਾਸਾ ਕਰਦੇ ਹੋਏ ਭਾਰਤੀ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਤੇ ਪੁਲਾੜ ਵਿਭਾਗ ਦੇ ਸਕੱਤਰ ਵੀ. ਨਾਰਾਇਣਨ ਨੇ ਕਿਹਾ ਕਿ ਇਸਰੋ ਨੇ ਚੰਦਰਮਾ ਮਿਸ਼ਨਾਂ ਦੀ ਸਭ ਤੋਂ ਮੁਸ਼ਕਲ ਚੁਣੌਤੀ ਦਾ ਸਥਾਈ ਹੱਲ ਲੱਭਣ ਲਈ ਪਰਮਾਣੂ ਊਰਜਾ ਵਿਭਾਗ ਨਾਲ ਮਿਲ ਕੇ ਇਕ ਸਾਂਝਾ ਯਤਨ ਸ਼ੁਰੂ ਕੀਤਾ ਹੈ। ਇਹ ਚੰਦਰਮਾ ਦੀਆਂ ਬਹੁਤ ਠੰਢੀਆਂ ਤੇ ਲੰਬੀਆਂ ਰਾਤਾਂ ਦੌਰਾਨ ਵੀ ਕਾਰਜਸ਼ੀਲ ਰਹੇਗਾ।
ਇਹ ਵੀ ਪੜ੍ਹੋ- 24 ਘੰਟਿਆਂ 'ਚ ਖ਼ਤਮ ਹੋ ਜਾਏਗੀ ਜੰਗ ! ਮਿਡਲ ਈਸਟ ਤੋਂ ਆਈ Good News
ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਕਿਹਾ ਕਿ ਵਿਕਰਮ ਲੈਂਡਰ ਦਾ ਜੀਵਨ ਕਾਲ ਸਿਰਫ਼ 14 ਦਿਨ ਸੀ ਕਿਉਂਕਿ ਇਹ ਬਿਜਲੀ ਉਤਪਾਦਨ ਲਈ ਪੂਰੀ ਤਰ੍ਹਾਂ ਸੂਰਜ ਦੀ ਰੌਸ਼ਨੀ ’ਤੇ ਨਿਰਭਰ ਸੀ। ਇਸ ਤੋਂ ਬਾਅਦ ਅਗਲੇ 14 ਦਿਨਾਂ ਲਈ ਚੰਦਰਮਾ ’ਤੇ ਲੰਬੀ ਰਾਤ ਹੋਣ ਕਾਰਨ ਲੈਂਡਰ ਬਿਜਲੀ ਪੈਦਾ ਨਹੀਂ ਕਰ ਸਕਿਆ ਅਤੇ ਬਹੁਤ ਘੱਟ ਤਾਪਮਾਨ ਕਾਰਨ ਉਸ ਦੇ ਅੰਦਰ ਇਲੈਕਟ੍ਰਾਨਿਕ ਸਿਸਟਮ ਨਕਾਰਾ ਹੋ ਗਏ। ਇਸ ਸਮੱਸਿਆ ਨੂੰ ਦੂਰ ਕਰਨ ਲਈ ਇਸਰੋ ਅਤੇ ਡੀ.ਏ.ਈ. ਹੁਣ ਇਕ ਐਡਵਾਂਸਡ ਆਰਟੀਫਿਸ਼ੀਅਲ ਹੀਟਿੰਗ ਸਿਸਟਮ 'ਤੇ ਕੰਮ ਕਰ ਰਹੇ ਹਨ ਜੋ ਚੰਦਰਮਾ ਦੀਆਂ ਠੰਢੀਆਂ ਰਾਤਾਂ ਦੌਰਾਨ ਪੁਲਾੜ ਯਾਨ ਨੂੰ ਸੁਰੱਖਿਅਤ ਰੱਖੇਗਾ।
ਇਹ ਵੀ ਪੜ੍ਹੋ- ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੇਮੰਤ ਦੀ ਪ੍ਰੀਖਿਆ : ਕੀ ਉਹ ਭਾਜਪਾ ਨੂੰ ਝਟਕਾ ਦੇ ਸਕਣਗੇ ?
NEXT STORY