ਨਵੀਂ ਦਿੱਲੀ— ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਮਗਰੋਂ ਭਾਰਤ-ਚੀਨ ਵਿਵਾਦ ਵੱਧ ਗਿਆ ਹੈ। ਜਿਸ ਤੋਂ ਬਾਅਦ ਭਾਰਤ-ਚੀਨ ਸਰਹੱਦ ਨਾਲ ਲੱਗਦੀਆਂ ਸਾਰੀਆਂ ਚੌਕੀਆਂ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਚੀਨ ਨਾਲ ਲੱਗਦੀਆਂ ਭਾਰਤੀ ਸਰੱਹਦਾਂ ਵਾਲੇ ਸੂਬੇ- ਉੱਤਰਾਖੰਡ, ਹਿਮਾਚਲ, ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਵਿਚ ਇੰਡੋ ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੀਆਂ ਸਾਰੀਆਂ ਚੌਕੀਆਂ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦਰਅਸਲ ਪੂਰਬੀ ਲੱਦਾਖ 'ਚ ਪਿੱਛੇ ਹਟਣ ਦੇ ਵਾਅਦੇ ਤੋਂ ਪਲਟਣ ਵਾਲੇ ਚੀਨ ਨੇ ਗੱਲਬਾਤ ਲਈ ਗਏ ਭਾਰਤੀ ਫੌਜੀਆਂ 'ਤੇ ਹਮਲਾ ਕੀਤਾ, ਜਿਸ ਵਿਚ 20 ਫ਼ੌਜੀ ਜਵਾਨ ਸ਼ਹੀਦ ਹੋ ਗਏ। ਉੱਥੇ ਹੀ ਭਾਰਤ ਦੇ ਜਵਾਬੀ ਹਮਲੇ 'ਚ ਚੀਨ ਦੇ 40 ਫ਼ੌਜੀ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਦਰਮਿਆਨ ਆਈ. ਟੀ. ਬੀ. ਪੀ. ਨੇ ਭਾਰਤ-ਚੀਨ ਸਰਹੱਦ 'ਤੇ ਸਾਰੀਆਂ ਚੌਕੀਆਂ ਨੂੰ ਅਲਰਟ ਜਾਰੀ ਕੀਤਾ ਹੈ। ਸਾਰੀਆਂ 180 ਤੋਂ ਵਧੇਰੇ ਚੌਕੀਆਂ 'ਤੇ ਅਲਰਟ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਭਾਰਤ-ਚੀਨ 'ਤੇ ਤਿੱਖੀ ਨਜ਼ਰ ਦੀ ਜ਼ਿੰਮੇਵਾਰੀ ਆਈ. ਟੀ. ਬੀ. ਪੀ. ਸੰਭਾਲ ਰਹੀ ਹੈ। ਗਲਵਾਨ ਘਾਟੀ 'ਚ ਭਾਰਤ-ਚੀਨ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਸੋਮਵਾਰ ਰਾਤ ਹਿੰਸਕ ਝੜਪ ਹੋਈ, ਜਿਸ 'ਚ ਭਾਰਤੀ ਫ਼ੌਜ ਦੇ 20 ਫ਼ੌਜੀ ਸ਼ਹੀਦ ਹੋ ਗਏ। ਦੋਹਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਜਾਰੀ ਤਣਾਅ ਹੋਰ ਵੱਧਦਾ ਜਾ ਰਿਹਾ ਹੈ। ਚੀਨ ਦੀ ਚਾਲਬਾਜ਼ੀ ਅਤੇ ਧੋਖੇਬਾਜ਼ੀ ਤੋਂ ਬਾਅਦ ਉੱਤਰਾਖੰਡ, ਹਿਮਾਚਲ, ਅਰੁਣਾਚਲ ਪ੍ਰਦੇਸ਼, ਲੱਦਾਖ 'ਚ ਭਾਰਤ-ਚੀਨ ਸਰਹੱਦ 'ਤੇ ਬਣੇ ਸਾਰੇ ਬਾਰਡਰ ਆਊਟਪੋਸਟ ਨੂੰ ਅਲਰਟ ਕੀਤਾ ਗਿਆ ਹੈ। ਕਰੀਬ 180 ਤੋਂ ਵਧੇਰੇ ਬਾਰਡਰ ਆਊਟਪੋਸਟ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਹਾਲ 'ਚ ਆਈ. ਟੀ. ਬੀ. ਪੀ. ਵਲੋਂ ਲੱਦਾਖ 'ਚ ਬਾਰਡਰ ਪੋਸਟ 'ਤੇ 1500 ਵਾਧੂ ਜਵਾਨਾਂ ਦੀ ਤਾਇਨਾਤੀ ਕੀਤੀ ਗਈ।
ਲੱਦਾਖ ਝੜਪ : ਸ਼ਿਵ ਸੈਨਾ ਨੇ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਕੀਤੀ ਮੰਗ
NEXT STORY