ਲਖਨਊ - ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਦੀ ਸਫਲਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਝੂਠੇ ਦਾਅਵੇ ਕੀਤੇ ਅਤੇ ਇਸ ਤੋਂ ਪੈਦਾ ਹੋਏ ਭਰਮ ਦੇ ਕਾਰਨ ਲੋਕ ਕੋਰੋਨਾ ਦੇ ਸ਼ਿਕਾਰ ਹੁੰਦੇ ਚਲੇ ਗਏ। ਓਧਰ, 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਅਖਿਲੇਸ਼ ਯਾਦਵ ਨੇ ਆਪਣੀ ਚੋਣ ਯੋਜਨਾ ਸਾਂਝ ਕਰ ਦਿੱਤੀ ਹੈ।
ਗੰਗਾ ਅਤੇ ਯਮੁਨਾ ਨਦੀ ’ਚ ਰੁੜ੍ਹਦੀਆਂ ਲਾਸ਼ਾਂ ਤੇ ਕੋਰੋਨਾ ਇਨਫੈਕਸ਼ਨ ਨਾਲ ਨਜਿੱਠਣ ’ਚ ਪ੍ਰਬੰਧਾਂ ਦੀ ਅਸਫਲਤਾ ’ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਭਾਜਪਾ ਚਾਹੁੰਦੀ ਤਾਂ ਉਹ ਸਾਡੇ ਲੇਖਕਾਂ, ਕਵੀਆਂ ਅਤੇ ਇਤਿਹਾਸ ਤੋਂ ਕੁਝ ਸਿੱਖਦੀ। 1918 ’ਚ ਸਪੈਨਿਸ਼ ਫਲਿਊ ਦੇ ਬਾਰੇ ’ਚ ‘ਸੂਰÁਯਕਾਂਤ ਤ੍ਰਿਪਾਠੀ ਨਿਰਾਲਾ’ ਨੇ ਲਿਖਿਆ ਸੀ ਕਿ ‘ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਸਿਰਫ ਲਾਸ਼ਾਂ ਹੀ ਨਜ਼ਰ ਆਉਂਦੀਆਂ ਹਨ’ ਪਰ ਭਾਜਪਾ ਨੇ ਇਤਿਹਾਸ ਅਤੇ ਉਸ ਦੀ ਗਲਤੀਆਂ ਤੋਂ ਕਦੀ ਸਬਕ ਨਹੀਂ ਸਿੱਖਿਆ।
ਕੁੰਭ ਮੇਲੇ ਨੂੰ ਲੈ ਕੇ ਉਨ੍ਹਾਂ ਨੇ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕੁੰਭ ਮੇਲੇ ਦੇ ਕਾਰਨ ਤੋਂ ਹੀ ਉੱਤਰ ਪ੍ਰਦੇਸ਼, ਬਿਹਾਰ ਅਤੇ ਕਈ ਉੱਤਰ ਭਾਰਤੀ ਸੂਬਿਆਂ ਦੇ ਪਿੰਡ ਤੱਕ ਕੋਰੋਨਾ ਫੈਲਿਆ। ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਝੂਠੇ ਦਾਅਵੇ ਕੀਤੇ ਅਤੇ ਇਸ ਤੋਂ ਪੈਦਾ ਹੋਏ ਭਰਮ ਦੇ ਕਾਰਨ ਲੋਕ ਕੋਰੋਨਾ ਦੇ ਸ਼ਿਕਾਰ ਹੁੰਦੇ ਚਲੇ ਗਏ। ਭਾਜਪਾ ਚੋਣ ਦੇ ਇਲਾਵਾ ਅਤੇ ਕਿਸੇ ਦੂਸਰੀ ਚੀਜ਼ ਦੀ ਯੋਜਨਾ ਨਹੀਂ ਬਣਾ ਸਕੀ। ਨਿਰਦੋਸ਼ ਲੋਕ ਕੁੰਭ ’ਚ ਹਿੱਸਾ ਲੈਣ ਇਸ ਲਈ ਗਏ ਕਿਉਂਕਿ ਉਨ੍ਹਾਂ ਨੂੰ ਸਰਕਾਰ ’ਤੇ ਭਰੋਸਾ ਸੀ ਪਰ ਉਨ੍ਹਾਂ ਤੋਂ ਸੱਚਾਈ ਲੁਕਾਈ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਰਬ ਸਾਗਰ ਵੱਲੋਂ ਵੱਧ ਰਿਹਾ ਚੱਕਰਵਾਤੀ ਤੂਫਾਨ 'ਤੌਕਾਤੇ', ਗੁਜਰਾਤ 'ਚ ਭਿਆਨਕ ਤਬਾਹੀ ਸੰਭਵ
NEXT STORY