ਕੁਰੂਕਸ਼ੇਤਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 'ਕੌਮਾਂਤਰੀ ਗੀਤਾ ਮਹਾਉਤਸਵ' 'ਚ ਸ਼ਾਮਲ ਹੋਣ ਲਈ ਅੱਜ ਕੁਰੂਕਸ਼ੇਤਰ ਪਹੁੰਚੇ। ਇਸ ਸੰਮੇਲਨ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਵਿਚ ਰਾਮਦੇਵ, ਸਵਾਮੀ ਗਿਆਨਾਨੰਦ ਸਮੇਤ ਕਈ ਸੰਤ-ਮਹਾਤਮਾ ਪਹੁੰਚੇ। ਆਪਣੇ ਸੰਬੋਧਨ ਵਿਚ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਕੁਰੂਕੇਸ਼ਤਰ ਦੀ ਧਰਤੀ 'ਤੇ ਬੈਠੇ ਹੋਏ ਹਾਂ।
ਇਹ ਵੀ ਪੜ੍ਹੋ- ਸ਼ਰਮਨਾਕ! 16 ਸਾਲ ਦੀ ਵਿਦਿਆਰਥਣ ਨਾਲ ਦਰਿੰਦਗੀ, 7 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਗੀਤਾ ਦੇ ਗਿਆਨ ਨੂੰ ਸੰਤ-ਮਹਾਤਮਾ ਪ੍ਰਚਾਰ ਕਰ ਰਹੇ ਹਨ। ਗੀਤਾ ਵਿਚ ਹਰ ਸਮੱਸਿਆ ਦਾ ਹੱਲ ਮੌਜੂਦ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਦੀਆਂ ਸ਼ੰਕਾਵਾਂ ਦੇ ਹੱਲ ਲਈ ਗੀਤਾ ਦਾ ਉਪਦੇਸ਼ ਦਿੱਤਾ ਸੀ। ਸ਼ਾਹ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੀਤਾ ਮਹਾਉਤਸਵ ਨੂੰ ਕੌਮਾਂਤਰੀ ਪੱਧਰ 'ਤੇ ਆਯੋਜਿਤ ਕਰਨ ਦੀ ਭਾਵਨਾ ਜ਼ਾਹਰ ਕੀਤੀ ਸੀ। 7 ਸਾਲਾਂ ਦੌਰਾਨ ਦੁਨੀਆ ਭਰ ਵਿਚ ਗੀਤਾ ਦਾ ਗਿਆਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸੰਸਦ ਕੁਤਾਹੀ ਮਾਮਲਾ: BJP ਸੰਸਦ ਮੈਂਬਰ ਸਿਮਹਾ ਦਾ ਬਿਆਨ ਦਰਜ, ਮੰਤਰੀ ਬੋਲੇ- ਕਾਨੂੰਨ ਆਪਣਾ ਕੰਮ ਕਰੇਗਾ
ਸ਼ਾਹ ਨੇ ਅੱਗੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਈ ਗਈ। ਦੇਸ਼ ਨੂੰ ਧਰਮ ਨਿਰਪੱਖ ਬਣਾਉਣ ਲਈ ਤਿੰਨ ਤਲਾਕ ਦਾ ਕਾਨੂੰਨ ਹਟਾਇਆ ਗਿਆ। 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ, ਇਹ ਸਾਰਾ ਕੰਮ ਨਰਿੰਦਰ ਮੋਦੀ ਸਰਕਾਰ ਨੇ ਪੂਰਾ ਕੀਤਾ। ਕੇਦਾਰਨਾਥ ਅਤੇ ਬਦਰੀਨਾਥ ਦੇ ਅੰਦਰ ਚੰਗੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ ਦਾ ਨਵਾਂ ਵੈਰੀਐਂਟ JN.1, ਜਾਣੋ ਲੱਛਣ ਤੇ ਬਚਾਅ ਦੇ ਉਪਾਅ
ਮੈਨੂੰ ਖੁਸ਼ੀ ਹੋ ਰਹੀ ਹੈ ਕਿ ਜੋ ਸੰਤ-ਮਹਾਤਮਾ ਲਈ ਇੱਥੇ ਬੈਠੇ ਹਨ, ਉਨ੍ਹਾਂ ਨੇ ਪੂਰੀ ਜ਼ਿੰਦਗੀ ਧਰਮ ਲਈ ਅਤੇ ਸਮਾਜ ਦਾ ਮਾਰਗਦਰਸ਼ਨ 'ਚ ਲਾਈ ਹੈ। ਅੱਜ ਗੀਤਾ ਮਹਾਉਤਸਵ ਵਿਚ ਮੈਂ ਆਇਆ ਤਾਂ ਦੇਸ਼ ਜਾਂ ਵਿਦੇਸ਼ ਜਿੱਥੇ ਵੀ ਮੇਰੀ ਆਵਾਜ਼ ਪਹੁੰਚੇ, ਮੈਂ ਕਹਿਣਾ ਚਾਹਾਂਗਾ ਕਿ ਮੈਂ ਬਹੁਤ ਉਤਾਰ-ਚੜ੍ਹਾਅ ਵੇਖੇ। ਬਚਪਨ ਤੋਂ ਮਾਂ ਨੇ ਗੀਤਾ ਸਿਖਾਈ ਸੀ ਤਾਂ ਕਦੇ ਦੁੱਖ ਦਾ ਅਨੁਭਵ ਨਹੀਂ ਹੋਇਆ। ਸ਼ਾਹ ਨੇ ਕਿਹਾ ਕਿ ਸਮਾਜ-ਰਾਸ਼ਟਰ ਅਤੇ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਗੀਤਾ ਦੇ ਉਪਦੇਸ਼ ਅੰਦਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ਸੁਰੱਖਿਆ ਦੀ ਕੋਤਾਹੀ ਦਾ ਮਾਮਲਾ: ਮਾਸਟਰਮਾਈਂਡ ਲਲਿਤ ਝਾਅ ਦਾ ਰਿਮਾਂਡ 5 ਜਨਵਰੀ ਤਕ ਵਧਿਆ
NEXT STORY