ਮਹਾਕੁੰਭ ਨਗਰ- ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਖਿੱਚੀਆਂ ਗਈਆਂ ਤਸਵੀਰਾਂ 'ਚ ਮਹਾਕੁੰਭ ਮੇਲੇ ਦਾ ਅਦਭੁੱਤ ਨਜ਼ਾਰਾ ਦਿਖਾਈ ਦਿੱਤਾ ਹੈ। ਸੋਮਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਆਯੋਜਨ ਮਹਾਕੁੰਭ ਮੇਲੇ ਦੀਆਂ ਤਸਵੀਰਾਂ ਸਿਰਫ਼ ਜ਼ਮੀਨ 'ਤੇ ਨਹੀਂ ਸਗੋਂ ਪੁਲਾੜ ਤੋਂ ਵੀ ਖਿੱਚੀਆਂ ਜਾ ਰਹੀਆਂ ਹਨ। ਅੰਤਰਰਾਸ਼ਟਰੀ ਪੁਲਾੜ ਕੇਂਦਰ (ਆਈਐੱਸਐੱਸ) ਨੇ ਐਤਵਾਰ ਰਾਤ ਪੁਲਾੜ ਤੋਂ ਮਹਾਕੁੰਭ ਦੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਕੈਦ ਕੀਤੀਆਂ ਹਨ, ਜਿਨ੍ਹਾਂ 'ਚ ਮਹਾਕੁੰਭ ਮੇਲੇ ਦਾ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਮਹਾਕੁੰਭ ਪਹੁੰਚੀ ਸਪਨਾ ਚੌਧਰੀ ਨੇ ਲਗਾਈ ਸੰਗਮ 'ਚ ਡੁਬਕੀ, ਕਿਸ਼ਤੀ 'ਚ ਵੀ ਘੁੰਮਦੀ ਆਈ ਨਜ਼ਰ
ਆਈ.ਐੱਸ.ਐੱਸ. ਦੇ ਪੁਲਾੜ ਯਾਤਰੀ ਡੋਨਾਲਡ ਪੇਟਿਟ ਵਲੋਂ 'ਐਕਸ' ਤੇ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਗੰਗਾ ਨਦੀ ਦੇ ਕਿਨਾਰੇ ਆਯੋਜਿਤ ਕੁੰਭ ਮੇਲਾ ਰੋਸ਼ਨੀ ਨਾਲ ਜਗਮਗਾਉਂਦਾ ਹੋਇਆ ਦਿੱਸ ਰਿਹਾ ਹੈ। ਮਹਾਕੁੰਭ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਆਯੋਜਨ ਹੈ, ਜਿਸ 'ਚ ਲੱਖਾਂ ਸ਼ਰਧਾਲੂ ਗੰਗਾ ਨਦੀ 'ਚ ਇਸ਼ਨਾਨ ਕਰਦੇ ਹਨ। ਹੁਣ ਤੱਕ 13 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਪੇਟਿਟ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਖਿੱਚੀਆਂ ਗਈਆਂ ਤਸਵੀਰਾਂ 'ਚ 2025 ਦੇ ਮਹਾਕੁੰਭ ਮੇਲੇ ਦਾ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਬਿਆਨ ਅਨੁਸਾਰ ਪੇਟਿਟ (69) ਨੇ ਇਹ ਤਸਵੀਰਾਂ ਖਿੱਚੀਆਂ ਹਨ। ਉਹ ਬੀਤੇ 555 ਦਿਨ ਤੋਂ ਆਈ.ਐੱਸ.ਐੱਸ. 'ਚ ਹਨ ਅਤੇ ਨਾਸਾ ਦੇ ਸਭ ਤੋਂ ਬਜ਼ੁਰਗ ਸਰਗਰਮ ਪੁਲਾੜ ਯਾਤਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਜ਼ਬਰਦਸਤ ਧਮਾਕੇ ਕਾਰਨ ਡਿੱਗਿਆ ਲੈਂਟਰ, 6 ਜੀਅ ਗੰਭੀਰ ਜ਼ਖ਼ਮੀ
NEXT STORY