ਨਵੀਂ ਦਿੱਲੀ (ਏਜੰਸੀ)- ਦੱਖਣ-ਪੂਰਬੀ ਦਿੱਲੀ ’ਚ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਕਮਾਈ ਘੱਟ ਹੋਣ ਕਾਰਨ ਆਈਫੋਨ ਦੀਆਂ ਕਿਸ਼ਤਾਂ ਭੁਗਤਾਉਣ ’ਚ ਅਸਮਰੱਥ ਹੋਣ ਤੋਂ ਬਾਅਦ ਯਮੁਨਾ ਨਦੀ ’ਚ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਭਗ 8.30 ਵਜੇ ਕਾਲਿੰਦੀ ਕੁੰਜ ਇਲਾਕੇ ’ਚ ਭੋਲਾ ਘਾਟ ਦੇ ਕੋਲ ਵਾਪਰੀ।
ਇਲਾਕੇ ’ਚ ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਨੇ ਨਦੀ ’ਚ ਛਾਲ ਮਾਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਨਹਿਰੀ ਵਿਭਾਗ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਬਚਾਅ ਟੀਮ ਬੇੜੀ ਲੈ ਕੇ ਉੱਥੇ ਪਹੁੰਚੀ। ਦੀਪਕ ਕੁਮਾਰ ਨਾਮੀ ਉਸ ਵਿਅਕਤੀ ਨੂੰ ਨਦੀ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁੱਛਗਿੱਛ ਦੌਰਾਨ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ’ਚ ਉਸ ਦੀ ਆਮਦਨ ਘੱਟ ਹੋ ਗਈ ਸੀ, ਜਿਸ ਨਾਲ ਉਸ ਲਈ ਆਪਣੇ ਆਈਫੋਨ ਦੀਆਂ ਮਹੀਨਾਵਾਰ ਕਿਸ਼ਤਾਂ ਦਾ ਭੁਗਤਾਨ ਕਰਨਾ ਮੁਸ਼ਕਿਲ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
CM ਵਿਜੇ ਨੇ ਰੱਦ ਕੀਤੀ ਨਵੇਂ ਏਅਰਪੋਰਟ ਦੀ ਯੋਜਨਾ ! ਪ੍ਰਦਰਸ਼ਨਕਾਰੀਆਂ ਦਾ ਕੀਤਾ ਸਮਰਥਨ
NEXT STORY