ਮੁੰਬਈ — ਪਤੀ ਦੇ ਦੋਸਤ ਦੀ ਕੰਪਨੀ ਨੂੰ ਲੋਨ ਦੇਣ ਦੇ ਮਾਮਲੇ ਨੂੰ ਲੈ ਕੇ ਸ਼ੱਕ ਦੇ ਘੇਰੇ 'ਚ ਆਈ ICICI ਬੈਂਕ ਦੀ CEO ਚੰਦਾ ਕੋਚਰ ਨੂੰ ਕਲੀਨ ਚਿੱਟ ਦੇਣ 'ਚ ਬੈਂਕ ਬੋਰਡ ਨੇ ਜਲਦਬਾਜ਼ੀ ਦਿਖਾਈ ਹੈ। ਸਰਕਾਰੀ ਸੂਤਰਾਂ ਮੁਤਾਬਕ ਇਹ ਜਾਣੇ ਬਿਨ੍ਹਾਂ ਕਿ ਜਾਂਚ ਏਜੰਸੀ ਦੀ ਜਾਂਚ ਕਿਸ ਪਾਸੇ ਹੈ, ICICI ਬੈਂਕ ਬੋਰਡ ਨੇ ਚੰਦਾ ਕੋਚਰ 'ਤੇ ਪੂਰਾ ਵਿਸ਼ਵਾਸ ਸ ਦਿੱਤਾ। ਸੀ.ਬੀ.ਆਈ. ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੇ ਦੋਸਤ ਅਤੇ ਵੀਡੀਓਕਾਨ ਦੇ ਵੇਣੁਗੋਪਾਲ ਧੂਤ ਨੂੰ ਦਿੱਤੇ ਗਏ ਲੋਨ 'ਚ 'ਕਾਨਫਲਿਕਟ ਆਫ ਇਨਟਰੱਸਟ' ਦੀਆਂ ਸੰਭਾਵਨਾਵਾਂ ਦੀ ਜਾਂਚ ਕਰ ਰਿਹਾ ਹੈ।
ਸਿਰਫ ਇਨ੍ਹਾਂ ਹੀ ਨਹੀਂ ਬੋਰਡ ਵਿਚ ਸਰਕਾਰ ਵਲੋਂ ਨਾਮਜ਼ਦ ਮੈਂਬਰ ਅਮਿਤ ਅਗਰਵਾਲ ਅਤੇ ਐੱਲ.ਆਈ.ਸੀ. ਦੇ ਵੀ.ਕੇ. ਸ਼ਰਮਾ ਬੋਰਡ ਦੀ ਪਿਛਲੇ ਹਫਤੇ ਹੋਈ ਮੀਟਿੰਗ ਵਿਚ ਮੌਜੂਦ ਨਹੀਂ ਸੀ। ਇਹ ਸਾਫ ਨਹੀਂ ਹੈ ਕਿ ਬੋਰਡ ਦੇ ਫੈਸਲੇ ਵਿਚ ਇਨ੍ਹਾਂ ਦੋਵਾਂ ਦੀ ਸਹਿਮਤੀ ਲਈ ਗਈ ਸੀ ਜਾਂ ਨਹੀਂ। ਬੈਂਕ ਬੋਰਡ ਵਿਚ ਕੇਂਦਰ ਸਰਕਾਰ ਨੇ ਅਮਿਤ ਅਗਰਵਾਲ ਦੀ ਜਗ੍ਹਾ ਲੋਕ ਰੰਜਨ ਨੂੰ ਨਾਮਜ਼ਦ ਕੀਤਾ ਸੀ। ਦੋਵੇਂ ਹੀ ਵਿੱਤੀ ਸੇਵਾ ਵਿਭਾਗ ਵਿਚ ਸੁਯੰਕਤ ਸਕੱਤਰ ਹਨ।
ਸਰਕਾਰੀ ਕੈਂਪ ਵਿਚ ICICI ਬੋਰਡ ਵਲੋਂ ਚੰਦਾ ਕੋਚਰ ਦੇ ਬਚਾਓ 'ਚ ਦਿਖਾਈ ਗਈ ਤੇਜ਼ੀ ਨੂੰ ਲੈ ਕੇ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ। 28 ਮਾਰਚ ਨੂੰ ਬੈਂਕ ਬੋਰਡ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਐੱਮ.ਡੀ. ਅਤੇ ਸੀ.ਈ.ਓ. 'ਤੇ ਪੂਰਾ ਵਿਸ਼ਵਾਸ ਹੈ ਅਤੇ ਪੱਖਪਾਤ, ਭਾਈ-ਭਤੀਜਾਵਾਦ ਜਾਂ ਇਸ ਤਰ੍ਹਾਂ ਦੇ ਕਿਸੇ ਕੰਮ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਬੈਂਕ ਬੋਰਡ ਦੇ ਇਕ ਬਿਆਨ ਤੋਂ ਬਾਅਦ ਸੇਬੀ ਦੇ ਇਕ ਰਜਿਸਟਰਡ ਵਿਸ਼ਲੇਸ਼ਕ ਹਿਮੇਂਦਰ ਹਜ਼ਾਰੀ ਨੇ ਕਿਹਾ ਕਿ ਬੋਰਡ ਡਾਇਰੈਕਟਰਜ਼ ਨੇ ਵਿਸਲਬਲੋਅਰ ਵਲੋਂ ਉਠਾਏ ਗਏ ਦੋਸ਼ਾਂ ਦਾ ਜਵਾਬ ਹੀ ਨਹੀਂ ਦਿੱਤਾ ਹੈ। ਇਕ ਨੋਟ ਵਿਚ ਉਨ੍ਹਾਂ ਨੇ ਕਿਹਾ, 'ਬੋਰਡ ਨੇ ਨਾ ਤਾਂ ਕੁਝ ਖਾਸ ਦੋਸ਼ਾਂ ਦਾ ਕੋਈ ਜਵਾਬ ਦਿੱਤਾ ਅਤੇ ਨਾ ਹੀ ਕੋਈ ਜਾਣਕਾਰੀ ਦਿੱਤੀ। ਕੀ ਬੋਰਡ ਨੇ ਨਿਊਪਾਵਰ ਅਤੇ ਵੀਡੀਓਕਾਨ ਵਿਚਕਾਰ ਸੌਦੇਬਾਜ਼ੀ ਬਾਰੇ ਸਪਸ਼ਟੀਕਰਨ ਦੀ ਮੰਗ ਕੀਤੀ ਸੀ?
ਹਜ਼ਾਰੀ ਨੇ ਟੀ.ਓ.ਆਈ. ਨਾਲ ਗੱਲਬਾਤ ਕਰਦੇ ਹੋਏ ਕਿਹਾ ,' ਮੇਰੇ ਵਿਚਾਰ ਨਾਲ ਬੋਰਡ ਨੂੰ ਘੱਟੋ-ਘੱਟ ਇਕ ਬਾਹਰੀ ਏਜੰਸੀ ਨੂੰ ਨਿਯੁਕਤ ਕਰਕੇ ਦੋਸ਼ਾਂ ਦੀ ਜਾਂਚ ਕਰਵਾਉਣੀ ਚਾਹੀਦੀ ਸੀ ਅਤੇ ਇਸ ਦੀ ਰਿਪੋਰਟ ਸਿੱਧੇ ਚੇਅਰਮੈਨ ਕੋਲ ਪਹੁੰਚਣੀ ਚਾਹੀਦੀ ਸੀ। ਸਰਕਾਰ ਵਲੋਂ ਨਾਮਜ਼ਦ ਮੈਂਬਰ ਨੇ ਵੀ ਬੋਰਡ ਦੇ ਬਿਆਨ ਤੋਂ ਬਾਅਦ ਸਟੇਟਮੈਂਟ ਜਾਰੀ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਕੋਈ ਮਤਭੇਦ ਨਹੀਂ ਸੀ। ਇਸ ਨਾਲ ਸਰਕਾਰ ਲਈ ਜ਼ਰੂਰ ਅਸਹਿਜ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਉਨ੍ਹਾਂ ਦਾ ਪ੍ਰਤੀਨਿਧੀ ਬੋਰਡ ਦੇ ਨਾਲ ਹੈ , ਦੂਜੇ ਪਾਸੇ ਸਰਕਾਰੀ ਏਜੰਸੀ ਬੈਂਕ ਦੀ ਜਾਂਚ ਕਰ ਰਹੀ ਹੈ।'
ਭਾਵੇਂ ਇਹ ਬੈਂਕ ਨਿੱਜੀ ਖੇਤਰ ਦਾ ਬੈਂਕ ਹੈ ਪਰ ਇਹ ਪਹਿਲਾਂ ਸੰਯੁਕਤ ਸੈਕਟਰ ਦਾ ਬੈਂਕ ਰਿਹਾ ਹੈ, ਜਿਸ ਵਿਚ ਦੇਸ਼ ਦੀਆਂ ਵਿੱਤੀ ਸੰਸਥਾਵਾਂ ਦੀ ਸ਼ੇਅਰ ਹੋਲਡਿੰਗ ਰਹੀ ਹੈ। ਸ਼ੇਅਰ ਹੋਲਡਿੰਗ ਵਿਦੇਸ਼ੀ ਨਿਵੇਸ਼ਕਾਂ ਦੀ ਵਧ ਹੈ ਪਰ ਸਰਕਾਰ ਅਤੇ ਐੱਲ.ਆਈ.ਸੀ. ਦੇ ਨਾਮਜ਼ਦ ਬੋਰਡ 'ਚ ਹਿੱਸਾ ਪਾਉਂਦੇ ਰਹੇ ਹਨ।
ਬੀ.ਆਰ.ਓ. ਦਾ ਐਲਾਨ : ਇਸ ਹਫਤੇ ਵਾਹਨਾਂ ਲਈ ਰੋਹਤਾਂਗ ਮਾਰਗ ਰਹੇਗਾ ਬੰਦ
NEXT STORY