ਮੇਰਠ (ਇੰਟ.)— ਇਥੇ ਫੌਜ ਦੇ ਇਕ ਜਵਾਨ ਨੂੰ ਆਈ. ਐੈੱਸ. ਆਈ. ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੇਰਠ ਛਾਉਣੀ ਵਿਖੇ ਫੌਜ ਦੀ ਨੌਕਰੀ ਕਰਨ ਵਾਲੇ ਉਕਤ ਜਵਾਨ ਕੋਲੋਂ ਬੁੱਧਵਾਰ ਪੁੱਛਗਿੱਛ ਕਰਕੇ ਅਹਿਮ ਜਾਣਕਾਰੀ ਹਾਸਲ ਕੀਤੀ ਗਈ। ਉਹ ਮੇਰਠ ਛਾਉਣੀ 'ਚ ਬਤੌਰ ਸਿੰਗਨਲ ਮੈਨ ਵਜੋਂ ਨਿਯੁਕਤ ਸੀ। ਉਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੈੱਸ. ਆਈ. ਨੂੰ ਪੱਛਮੀ ਕਮਾਂਡ ਬੇਸ ਅਧੀਨ ਆਉਣ ਵਾਲੀ ਡਵੀਜ਼ਨ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਦਿੱਤੀਆਂ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮਰੇਠ ਛਾਉਣੀ ਤੋਂ ਕਿਸੇ ਜਵਾਨ ਨੂੰ ਦੋਸ਼ ਹੇਠ ਫੜਿਆ ਗਿਆ ਹੈ। ਉਹ ਉਤਰਾਖੰਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪਿਛਲੇ 10 ਮਹੀਨਿਆਂ ਤੋਂ ਉਹ ਪਾਕਿਸਤਾਨੀ ਲੋਕਾਂ ਦੇ ਸੰਪਰਕ 'ਚ ਸੀ। ਪਾਕਿਸਤਾਨ ਦੇ ਨੰਬਰਾਂ 'ਤੇ ਉਸ ਵਲੋਂ ਲਗਾਤਾਰ ਗੱਲਬਾਤ ਕੀਤੇ ਜਾਣ ਕਾਰਨ ਸ਼ੱਕ ਪੈਦਾ ਹੋਇਆ ਤੇ ਉਹ ਜਾਂਚ ਦੇ ਘੇਰੇ 'ਚ ਆ ਗਿਆ। ਲਗਭਗ ਤਿੰਨ ਮਹੀਨੇ ਪਹਿਲਾਂ ਉਸ ਵਿਰੁੱਧ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਮੁਲਜ਼ਮ ਫੌਜੀ ਸਭ ਜਾਣਕਾਰੀਆਂ 'ਐਂਡ ਟੂ ਐਂਡ ਇਨਕ੍ਰਿਪਸ਼ਨ' ਰਾਹੀਂ ਭੇਜਦਾ ਸੀ। ਵਧੇਰੇ ਜਾਣਕਾਰੀ ਵ੍ਹਟਸਐਪ 'ਤੇ ਸਾਂਝੀ ਕਰਦਾ ਸੀ। ਉਹ ਪਿਛਲੇ 10 ਸਾਲ ਤੋਂ ਫੌਜ 'ਚ ਕੰਮ ਕਰ ਰਿਹਾ ਹੈ। ਪੁੱਛਗਿੱਛ ਦੌਰਾਨ ਉਸ ਨੇ ਕਈ ਵਿਅਕਤੀਆਂ ਦੇ ਨਾਂ ਲਏ ਹਨ। ਉਸ ਵਿਰੁੱਧ ਕੋਰਟ ਆਫ ਇਨਕੁਆਰੀ ਹੋਵੇਗੀ।
ਪਾਲਤੂ ਜਾਨਵਰਾਂ ਨਾਲ ਪਿਆਰ ਕਿਤੇ ਕਰ ਨਾ ਦੇਵੇ ਬੀਮਾਰ
NEXT STORY