ਤਿਰੂਵਨੰਤਪੁਰਮ, (ਭਾਸ਼ਾ)- ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਕੇਰਲ ਦੀ ਇਕ ਕੰਪਨੀ ਨੇ ਵੱਡਾ ਫੈਸਲਾ ਲਿਆ ਹੈ। ਇਸ ਕੰਪਨੀ ਨੇ ਇਜ਼ਰਾਈਲੀ ਪੁਲਸ ਲਈ ਵਰਦੀਆਂ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਜ਼ਰਾਈਲ ਪੁਲਸ ਨੂੰ ਪਿਛਲੇ ਕਈ ਸਾਲਾਂ ਤੋਂ ਵਰਦੀਆਂ ਦੀ ਸਪਲਾਈ ਕਰਨ ਵਾਲੀ ਕੇਰਲ ਦੀ ਇਕ ਕੰਪਨੀ ਨੇ ਫਿਲਸਤੀਨ ਦੇ ਗਾਜ਼ਾ ’ਚ ਛਿੜੇ ਸੰਘਰਸ਼ ਦੇ ਬੰਦ ਨਾ ਹੋਣ ਤੱਕ ਕੋਈ ਵੀ ਨਵਾਂ ਆਰਡਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਕੇਰਲ ਦੇ ਕੰਨੂਰ ’ਚ ਸਥਿਤ ਮਰਿਅਨ ਅਪੈਰਲ ਪ੍ਰਾਈਵੇਟ ਲਿਮਟਿਡ ਨੇ ਇਹ ਇਜ਼ਰਾਈਲ ਅਤੇ ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਵਿਚਾਲੇ ਸੰਘਰਸ਼ ’ਚ ਬੇਕਸੂਰ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਤੋਂ ਬਾਅਦ ਇਹ ਫੈਸਲਾ ਲਿਆ ਹੈ। ਇਹ ਕੰਪਨੀ ਪਿਛਲੇ ਕਈ ਸਾਲਾਂ ਤੋਂ ਇਜ਼ਰਾਈਲੀ ਪੁਲਸ ਫੋਰਸ ਨੂੰ ਵਰਦੀਆਂ ਦੀ ਸਪਲਾਈ ਕਰ ਰਹੀ ਹੈ।
ਕੰਪਨੀ ਦੇ ਡਾਇਰੈਕਟਰ ਥਾਮਸ ਓਲੀਕਲ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਪੱਛਮੀ ਏਸ਼ੀਆ ’ਚ ਸੰਘਰਸ਼ ਛਿੜਨ ਤੋਂ ਬਾਅਦ ਵੀ ਕੰਪਨੀ ਨੇ ਕਾਰੋਬਾਰੀ ਯੋਜਨਾ ਵਿਚ ਕੋਈ ਬਦਲਾਅ ਨਾ ਕਰਨ ਦਾ ਮਨ ਬਣਾਇਆ ਸੀ ਪਰ, ਗਾਜ਼ਾ ’ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਉਸਨੇ ਨਵੇਂ ਆਰਡਰ ਲੈਣਾ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਅਕਾਸਾ ਫਲਾਈਟ ’ਚ ਬੰਬ ਦੀ ਸੂਚਨਾ, ਐਮਰਜੈਂਸੀ ਲੈਂਡਿੰਗ
NEXT STORY