ਹੈਦਰਾਬਾਦ: ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਹਵਾਈ ਅੱਡਾ ਪ੍ਰਸ਼ਾਸਨ ਨੂੰ ਟਰਮੀਨਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਇੱਕ ਈਮੇਲ ਪ੍ਰਾਪਤ ਹੋਈ। ਹਾਲਾਂਕਿ, ਅਧਿਕਾਰੀਆਂ ਵੱਲੋਂ ਕੀਤੀ ਗਈ ਸਖ਼ਤ ਜਾਂਚ ਤੋਂ ਬਾਅਦ ਇਸ ਧਮਕੀ ਨੂੰ ਮਹਿਜ਼ ਇੱਕ ਅਫਵਾਹ (hoax) ਕਰਾਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਹਵਾਈ ਅੱਡੇ ਦੇ ਕਸਟਮਰ ਸਪੋਰਟ ਨੂੰ ਬੁੱਧਵਾਰ ਰਾਤ ਇੱਕ ਅਣਪਛਾਤੀ ਈਮੇਲ ਆਈਡੀ ਤੋਂ ਸੰਦੇਸ਼ ਮਿਲਿਆ ਸੀ। ਇਸ ਈਮੇਲ ਦਾ ਵਿਸ਼ਾ "ਬਹਿਰੀਨ ਤੋਂ ਗਲਫ ਏਅਰ 274 ਦੇ ਲੈਂਡ ਹੋਣ ਸਮੇਂ ਹੈਦਰਾਬਾਦ ਏਅਰਪੋਰਟ ਦੇ ਟਰਮੀਨਲਾਂ 'ਚ ਬੰਬ" ਰੱਖਿਆ ਗਿਆ ਸੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਇਹ ਈਮੇਲ ਦੇਖੀ ਗਈ, ਉਦੋਂ ਤੱਕ ਸਬੰਧਤ ਫਲਾਈਟ ਸੁਰੱਖਿਅਤ ਰੂਪ ਵਿੱਚ ਲੈਂਡ ਕਰ ਚੁੱਕੀ ਸੀ। ਸੁਰੱਖਿਆ ਏਜੰਸੀਆਂ ਵੱਲੋਂ ਤੁਰੰਤ ਪੂਰੇ ਟਰਮੀਨਲ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਧਮਕੀ ਭਰੀ ਈਮੇਲ ਭੇਜਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਤੋਂ ਹੈਰੋਇਨ ਲੈ ਕੇ ਆਏ 4 ਨੌਜਵਾਨਾਂ ਨੂੰ ਸ਼੍ਰੀਗੰਗਾਨਗਰ ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY