ਜੰਮੂ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਯਾਨੀ ਕਿ ਅੱਜ ਦੁਰਗਾ ਮਹਾਨੌਮੀ ਮੌਕੇ ਜੰਮੂ-ਕਸ਼ਮੀਰ ਦੇ ਕਟੜਾ ’ਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ। ਅਮਿਤ ਸ਼ਾਹ ਸਾਂਝੀ ਛੱਤ ਹੈਲੀਪੈਡ ਦੇ ਰਸਤੇ ਕਟੜਾ ਪਹੁੰਚੇ। ਉਨ੍ਹਾਂ ਨਾਲ ਉਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਵੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ। ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚਣ ਮਗਰੋਂ ਉਨ੍ਹਾਂ ਨੇ ਪਵਿੱਤਰ ਗੁਫ਼ਾ ’ਚ ਪੂਜਾ ਕੀਤੀ।
ਮਾਤਾ ਰਾਣੀ ਦੇ ਦਰਸ਼ਨਾਂ ਮਗਰੋਂ ਸ਼ਾਹ ਰਾਜੌਰੀ ’ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨ ਵਾਲੇ ਹਨ, ਜੋ ਕਿ ਵੈਸ਼ਨੋ ਦੇਵੀ ਮੰਦਰ ਤੋਂ ਲੱਗਭਗ ਡੇਢ ਘੰਟੇ ਦੀ ਦੂਰੀ ’ਤੇ ਹੈ। ਸ਼ਾਹ ਅੱਗੇ ਵਿਕਾਸ ਪ੍ਰਾਜੈਕਟਾਂ ਦਾ ਸ਼ੁੱਭ ਆਰੰਭ ਕਰਨਗੇ ਅਤੇ ਜੰਮੂ ’ਚ ਕਨਵੈਂਸ਼ਨ ਸੈਂਟਰ ’ਚ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਕਸ਼ਮੀਰ ਘਾਟੀ ਜਾਣ ਤੋਂ ਪਹਿਲਾਂ ਇੱਥੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਵੀ ਨਿਰੀਖਣ ਕਰਨਗੇ।

ਦੱਸ ਦੇਈਏ ਕਿ ਅਗਸਤ 2019 ’ਚ ਮੋਦੀ ਸਰਕਾਰ ਵਲੋਂ ਧਾਰਾ-370 ਨੂੰ ਰੱਦ ਕਰਨ ਮਗਰੋਂ ਅਮਿਤ ਸ਼ਾਹ ਦੀ ਜੰਮੂ-ਕਸ਼ਮੀਰ ਦੀ ਇਹ ਦੂਜੀ ਯਾਤਰਾ ਹੈ। ਇਸ ਦਰਮਿਆਨ ਸ਼ਾਹ ਨੇ ਸੋਮਵਾਰ ਨੂੰ ਗੁੱਜਰ-ਬਕਰਵਾਲ, ਰਾਜਪੂਤ, ਪਹਾੜੀ ਅਤੇ ਜੰਮੂ ਸਿੱਖ ਭਾਈਚਾਰੇ ਸਮੇਤ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ।
ਬਿਹਾਰ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਨਿਰਾਸ਼ ਨੌਜਵਾਨ ਨੇ ਸਰਯੂ ਨਦੀ ’ਚ ਚੜ੍ਹਾਉਣ ਲਈ ਕੱਟੀਆਂ ਉਂਗਲਾਂ
NEXT STORY