ਜੰਮੂ- ਜੰਮੂ ਦੇ ਬਾਹਰੀ ਇਲਾਕੇ ਅਖਨੂਰ ਸੈਕਟਰ 'ਚ ਕੌਮਾਂਤਰੀ ਸਰਹੱਦ (ਆਈ.ਬੀ.) 'ਤੇ ਪਾਕਿਸਤਾਨ ਵਲੋਂ ਕੀਤੀ ਗਈ ਬਿਨਾਂ ਉਕਸਾਵੇ ਦੇ ਗੋਲੀਬਾਰੀ 'ਚ ਸੀਮਾ ਸੁਰੱਖਿਆ ਬਲ (BSF) ਦਾ ਇਕ ਜਵਾਨ ਜ਼ਖਮੀ ਹੋ ਗਿਆ। ਹਾਲਾਂਕਿ BSF ਦੇ ਜਵਾਨਾਂ ਨੇ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ।
BSF ਦੇ ਬੁਲਾਰੇ ਨੇ ਬੁੱਧਵਾਰ ਸਵੇਰੇ ਇੱਥੇ ਦੱਸਿਆ ਕਿ ਕਰੀਬ 2:35 ਵਜੇ ਅਖਨੂਰ ਖੇਤਰ ਵਿਚ ਸਰਹੱਦ ਪਾਰ ਤੋਂ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ BSF ਵਲੋਂ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨੀ ਗੋਲੀਬਾਰੀ ਵਿਚ BSF ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ, ਜਦੋਂ ਕਿ ਜਵਾਨ ਹਾਈ ਅਲਰਟ 'ਤੇ ਹਨ।
ਜੰਮੂ-ਕਸ਼ਮੀਰ 'ਚ 18 ਸਤੰਬਰ ਨੂੰ ਸ਼ੁਰੂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤਿੰਨ ਪੜਾਵਾਂ 'ਚ ਹੋਣਗੀਆਂ ਅਤੇ 1 ਅਕਤੂਬਰ ਨੂੰ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ 'ਚ ਵੋਟਿੰਗ ਹੋਵੇਗੀ। ਦੂਜੇ ਪੜਾਅ ਦੀਆਂ ਚੋਣਾਂ 25 ਸਤੰਬਰ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
ਸੁਪਰੀਮ ਕੋਰਟ ਦੀ ਚਿਤਾਵਨੀ ਤੋਂ ਬਾਅਦ ਵੀ ਕੰਮ 'ਤੇ ਨਹੀਂ ਪਰਤੇ ਡਾਕਟਰ
NEXT STORY