ਜੰਮੂ- ਜੰਮੂ ਦੇ ਕਠੂਆ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਲੋਹਾਈ-ਮਲਹਾਰ ਦੀ ਛੋਟੀ ਜਿਹੀ ਕੁੜੀ ਸੀਰਤ ਨਾਜ਼, ਜਿਸ ਨੇ ਇਕ ਵਾਇਰਲ ਵੀਡੀਓ 'ਚ ਆਪਣੇ ਸਕੂਲ ਦੀ ਤਰਸਯੋਗ ਹਾਲਤ ਦਿਖਾਈ। ਇਸ ਨੰਨ੍ਹੀ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਸਕੂਲ ਦੀ ਮੁਰੰਮਤ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ। ਹੁਣ ਇਸ ਬੱਚੀ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਸ ਨੇ IAS ਅਧਿਕਾਰੀ ਬਣਨ ਦੀ ਇੱਛਾ ਜਤਾਈ ਹੈ।
ਇਹ ਵੀ ਪੜ੍ਹੋ- ਜਦੋਂ ਦਿੱਲੀ 'ਚ ਚੱਲਦਾ ਸੀ ਮਾਫ਼ੀਆ ਦਾ ਸਿੱਕਾ, 2008 'ਚ ਅਤੀਕ ਦੀ ਵੋਟ ਨੇ ਬਚਾਈ ਸੀ ਮਨਮੋਹਨ ਸਰਕਾਰ
ਵੀਡੀਓ ਜ਼ਰੀਏ ਸੀਰਤ ਨੇ PM ਮੋਦੀ ਨੂੰ ਕੀਤੀ ਅਪੀਲ
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਛੋਟੀ ਸੀਰਤ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੀ ਹਾਂ, ਤਾਂ ਜੋ ਸਾਡਾ ਸਰਕਾਰੀ ਹਾਈ ਸਕੂਲ ਚੰਗਾ ਬਣੇ ਅਤੇ ਸਾਡੇ ਸਕੂਲ ਦੇ ਬੱਚੇ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਣ। ਮੈਂ IAS ਅਧਿਕਾਰੀ ਬਣਨਾ ਚਾਹੁੰਦੀ ਹਾਂ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ। ਤੀਜੀ ਜਮਾਤ ਵਿਚ ਪੜ੍ਹਣ ਵਾਲੀ ਸੀਰਤ ਇਕ ਸਾਧਾਰਣ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਪਿਤਾ ਪਰਿਵਾਰ 'ਚ ਇਕ ਮਾਤਰ ਕਮਾਉਣ ਵਾਲੇ ਹਨ ਅਤੇ ਮਜ਼ਦੂਰੀ ਕਰਦੇ ਹਨ। ਸੀਰਤ ਉਸੇ ਸਕੂਲ ਵਿਚ ਪੜ੍ਹਦੀ ਹੈ। ਲੋਹਾਈ ਦੇ ਸਰਕਾਰੀ ਹਾਈ ਸਕੂਲ ਵਿਚ ਦੂਰ-ਦੁਰਾਡੇ ਪਹਾੜੀ ਪਿੰਡਾਂ ਤੋਂ ਕਰੀਬ 300 ਵਿਦਿਆਰਥੀ ਇਸ ਸਕੂਲ ਵਿਚ ਪੜ੍ਹਨ ਆਉਂਦੇ ਹਨ।
ਇਹ ਵੀ ਪੜ੍ਹੋ- ਆਖ਼ਰ ਕਿਉਂ ਦਿੱਤੀ ਗਈ ਅਤੀਕ ਤੇ ਅਸ਼ਰਫ਼ ਨੂੰ ਦਰਦਨਾਕ ਮੌਤ, ਤਿੰਨੋਂ ਮੁਲਜ਼ਮਾਂ ਨੇ ਦੱਸੀ ਵੱਡੀ ਵਜ੍ਹਾ
ਵਾਇਰਲ ਵੀਡੀਓ 'ਚ ਬੱਚੀ ਨੇ ਸਕੂਲ ਦੀ ਖ਼ਸਤਾ ਹਾਲਤ ਵੱਲ ਦਿਵਾਇਆ ਧਿਆਨ
ਵਾਇਰਲ ਵੀਡੀਓ ਵਿਚ ਬੱਚੀ ਨੇ ਸਕੂਲ 'ਚ ਮਾੜੇ ਬੁਨਿਆਦੀ ਢਾਂਚੇ ਵੱਲ ਪ੍ਰਧਾਨ ਮੰਤਰੀ ਮੋਦੀ ਦਾ ਧਿਆਨ ਦਿਵਾਉਂਦੇ ਹੋਏ ਮੰਗ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਕ ਗੰਦੇ ਫਰਸ਼ 'ਤੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਹੈ। ਉਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਉਸ ਦੀਆਂ ਚਿੰਤਾਵਾਂ ਵੱਲ ਧਿਆਨ ਦੇਣ ਅਤੇ ਉਸ ਨੂੰ ਅਤੇ ਉਸ ਦੇ ਸਾਥੀਆਂ ਲਈ ਇਕ ਨਵਾਂ ਸਕੂਲ ਬਣਾਉਣ, ਜਿੱਥੇ ਉਨ੍ਹਾਂ ਦੇ ਬੈਠਣ ਲਈ ਉਚਿਤ ਬੈਂਚ ਹੋਣ।
PM ਮੋਦੀ ਸਾਰਿਆਂ ਦੀ 'ਮਨ ਕੀ ਬਾਤ' ਸੁਣਦੇ ਹਨ
ਦਰਅਸਲ ਨਿਊਜ਼ ਏਜੰਸੀ ANI ਦੀ ਟੀਮ ਨੇ ਸਕੂਲ ਦਾ ਦੌਰਾ ਕੀਤਾ, ਜੋ ਕਠੂਆ ਜ਼ਿਲ੍ਹਾ ਹੈੱਡਕੁਆਰਟਰ ਤੋਂ 180 ਕਿਲੋਮੀਟਰ ਦੂਰ ਹੈ। ANI ਨਾਲ ਗੱਲਬਾਤ ਕਰਦੇ ਹੋਏ ਸੀਰਤ ਨੇ ਇਕ ਵਾਰ ਫਿਰ ਆਪਣੇ ਸਕੂਲ ਦੀ ਤਰਸਯੋਗ ਹਾਲਤ 'ਤੇ ਚਾਨਣਾ ਪਾਇਆ। ਉਸ ਨੇ ਕਿਹਾ ਕਿ ਸਕੂਲ ਵਿਚ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਘਾਟ ਤੋਂ ਇਲਾਵਾ ਖੇਡ ਮੈਦਾਨ ਵੀ ਨਹੀਂ ਹੈ। ਸਾਡੇ ਸਕੂਲ ਦਾ ਬੁਰਾ ਹਾਲ ਹੈ ਅਤੇ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈ ਰਿਹਾ ਹੈ। ਇਸ ਲਈ, ਮੈਂ ਆਪਣੀ ਚਿੰਤਾ ਮੋਦੀ ਜੀ ਤੱਕ ਪਹੁੰਚਾਉਣ ਦਾ ਕੰਮ ਆਪਣੇ ਆਪ 'ਤੇ ਲਿਆ ਕਿਉਂਕਿ ਉਹ ਸਾਰਿਆਂ ਦੀ 'ਮਨ ਕੀ ਬਾਤ' ਸੁਣਦੇ ਹਨ। ਸਕੂਲ ਸਿੱਖਿਆ ਜੰਮੂ, ਰਵੀ ਕ੍ਰਿਸ਼ਨ ਸ਼ਰਮਾ ਨੇ ਵੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਕੂਲ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ- ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਘਰ 'ਚ ਲੱਗੀ ਭਿਆਨਕ ਅੱਗ, 7 ਸਾਲਾ ਬੱਚੇ ਦੀ ਮੌਤ
ਸੀਰਤ ਦੀ ਮਾਂ ਨੇ ਕਿਹਾ- ਸਕੂਲਾਂ ਨੂੰ ਚੰਗੇ ਤਰੀਕੇ ਨਾਲ ਤਿਆਰ ਕੀਤਾ ਜਾਵੇ
ਸੀਰਤ ਦੀ ਮਾਂ ਭਾਵਨਾ ਨਾਜ਼ ਨੇ ਦੱਸਿਆ ਕਿ ਸਕੂਲ ਕੋਲ ਖ਼ਸਤਾਹਾਲ ਇਮਾਰਤ ਤੋਂ ਇਲਾਵਾ ਬਹੁਤ ਘੱਟ ਥਾਂ ਹੈ। ਮੇਰੀਆਂ ਦੋ ਧੀਆਂ ਹਨ। ਮੇਰੇ ਪਤੀ ਹਿਮਾਚਲ ਪ੍ਰਦੇਸ਼ ਵਿਚ ਮਜ਼ਦੂਰ ਦੇ ਰੂਪ 'ਚ ਕੰਮ ਕਰਦੇ ਹਨ। ਇਸ ਖੇਤਰ ਵਿਚ ਸਿਰਫ ਇਕ ਸਕੂਲ ਹੈ ਅਤੇ ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ ਦੇ ਬੱਚੇ ਇੱਥੇ ਸਿੱਖਿਆ ਪ੍ਰਾਪਤ ਕਰਨ ਲਈ ਕਈ ਮੀਲ ਪੈਦਲ ਚੱਲ ਕੇ ਇੱਥੇ ਆਉਂਦੇ ਹਨ। ਸਕੂਲ 'ਚ ਬੈਠਣ ਲਈ ਬੈਂਚ ਤੱਕ ਨਹੀਂ ਹਨ। ਸਰਕਾਰ 'ਡਿਜੀਟਲ ਇੰਡੀਆ' ਦੀ ਗੱਲ ਕਰ ਰਹੀ ਹੈ ਤਾਂ ਮੇਰਾ ਮੰਨਣਾ ਹੈ ਕਿ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਵੀ ਸਕੂਲਾਂ ਨੂੰ ਇਸ ਵਿਜ਼ਨ ਮੁਤਾਬਕ ਤਿਆਰ ਕਰਨ ਦੀ ਲੋੜ ਹੈ।
NIA ਕਰੇਗਾ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਮਲੇ ਦੀ ਜਾਂਚ
NEXT STORY