ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਵਿਚ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਮਾਂ ਅਤੇ ਪਤਨੀ ਭਾਰਤ ਪਰਤ ਆਏ ਹਨ। ਭਾਰਤ ਸਰਕਾਰ ਨੇ ਇਸ ਮੁਲਾਕਾਤ ਦੇ ਤਰੀਕਿਆਂ ਨੂੰ ਲੈ ਕੇ ਕੁੱਝ ਇਤਰਾਜ਼ ਜਤਾਏ ਹਨ। ਇਨ੍ਹਾਂ ਇਤਰਾਜ਼ਾਂ ਵਿਚ ਜਾਧਵ ਦੀ ਮਾਂ ਅਤੇ ਪਤਨੀ ਦੇ ਕੱਪੜੇ ਬਦਲਵਾਉਣ ਤੋਂ ਲੈ ਕੇ ਚੁੜੀਆਂ, ਬਿੰਦੀ, ਬੂਟ ਉਤਰਵਾਉਣ ਤਰ੍ਹਾਂ ਦੀਆਂ ਗੱਲਾਂ ਸ਼ਾਮਲ ਸਨ। ਹੁਣ ਇਨ੍ਹਾਂ ਇਤਰਾਜ਼ਾਂ 'ਤੇ ਪਾਕਿਸਤਾਨ ਸਰਕਾਰ ਵੱਲੋਂ ਪਹਿਲੀ ਪ੍ਰਤੀਕਿਰਿਆ ਆਈ ਹੈ। ਪਾਕਿਸਤਾਨ ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, 'ਜਾਸੂਸ ਅਤੇ ਦੋਸ਼ੀ ਅੱਤਵਾਦੀ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਦੇ ਪਾਕਿ ਦੌਰੇ ਦੇ 24 ਘੰਟਿਆਂ ਦੇ ਅੰਦਰ ਹੀ ਭਾਰਤ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਅਸੀਂ ਪੂਰੀ ਤਰ੍ਹਾਂ ਰੱਦ ਕਦੇ ਹਾਂ। ਅਸੀਂ ਜੁਬਾਨੀ ਜੰਗ 'ਤੇ ਯਕੀਨ ਨਹੀਂ ਰੱਖਦੇ। ਸਾਡੀ ਪਾਰਦਰਸ਼ਤਾ ਅਤੇ ਖੁਲ੍ਹਾਪਣ ਅਜਿਹੇ ਦੋਸ਼ਾਂ ਨੂੰ ਨਕਾਰਦੇ ਹਨ। ਜੇਕਰ ਇਹ ਸਭ ਇੰਨਾਂ ਹੀ ਤਕਲੀਫਦਾਇਕ ਸੀ ਤਾਂ ਭਾਰਤ ਤੋਂ ਆਏ ਕੁਲਭੂਸ਼ਣ ਦੇ ਪਰਿਵਾਰ ਅਤੇ ਅਧਿਕਾਰੀਆਂ ਨੇ ਇਸ ਨੂੰ ਉਦੋਂ ਕਿਉਂ ਨਹੀਂ ਚੁੱਕਿਆ, ਜਦੋਂ ਇਹ ਸਭ ਹੋ ਰਿਹਾ ਸੀ ਜਾਂ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਸੱਚ ਤਾਂ ਇਹ ਹੈ ਕਿ ਕੁਲਭੂਸ਼ਣ ਜਾਧਵ ਦੀ ਮਾਂ ਨੇ ਖੁੱਲ੍ਹੇਤੌਰ 'ਤੇ ਮੀਡੀਆ ਦੇ ਸਾਹਮਣੇ ਪਾਕਿਸਤਾਨ ਦੀ ਦਰਿਆਦਿਲੀ ਲਈ ਧੰਨਵਾਦ ਅਦਾ ਕੀਤਾ। ਮੀਡੀਆ ਨੇ ਇਸ ਨੂੰ ਰਿਕਾਰਡ ਵੀ ਕੀਤਾ ਹੈ। ਸਾਨੂੰ ਇਸ ਤੋਂ ਜ਼ਿਆਦਾ ਕੁੱਝ ਨਹੀਂ ਕਹਿਣਾ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰ ਕੇ ਮੰਗਲਵਾਰ ਨੂੰ ਕਿਹਾ ਕਿ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਨੂੰ ਕੱਪੜੇ ਬਦਲਣ 'ਤੇ ਮਜ਼ਬੂਰ ਕੀਤਾ ਗਿਆ।
-ਆਪਣੀ ਮਾਂ ਬੋਲੀ ਮਰਾਠੀ ਵਿਚ ਗੱਲ ਨਹੀਂ ਕਰਨ ਦਿੱਤੀ ਗਈ।
-ਕੁਲਭੂਸ਼ਣ ਦੀ ਮਾਂ ਦੇ ਬੂਟ ਵੀ ਉਤਰਵਾਏ ਗਏ ਅਤੇ ਬਿਨਾਂ ਕਿਸੇ ਸਪਸ਼ਟੀਕਰਨ ਦੇ ਵਾਪਸ ਨਹੀਂ ਕੀਤੇ ਗਏ।
-ਜਾਧਵ ਜਦੋਂ ਪਰਿਵਾਰ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਪਾਕਿਸਤਾਨ ਦੇ ਦਬਾਅ ਵਿਚ ਉਨ੍ਹਾਂ ਨੇ ਆਪਣਾ ਕਥਿਤ ਗੁਨਾਹ ਮੰਨ ਲਿਆ ਸੀ।
-ਜਾਧਵ ਦੀ ਮਾਂ ਅਤੇ ਪਤਨੀ ਤੋਂ ਪਾਕਿਸਤਾਨੀ ਮੀਡੀਆ ਨੇ ਗਲਤ ਸਵਾਲ ਪੁੱਛੇ।
ਭਾਰਤ ਸਰਕਾਰ ਨੇ ਦੋਸ਼ ਲਗਾਇਆ ਸੀ ਕਿ ਦੋਵਾਂ ਦੇਸ਼ਾਂ ਵਿਚਕਾਰ ਇਹ ਕਰਾਰ ਸੀ ਕਿ ਮੀਡੀਆ ਨੂੰ ਇਨ੍ਹਾਂ ਦੇ ਕਰੀਬ ਨਹੀਂ ਪਹੁੰਚਣ ਦੇਣਾ ਹੈ। ਇਸ 'ਤੇ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਭਾਰਤ ਦੇ ਕਹਿਣ ਮੁਤਾਬਕ ਮੀਡੀਆ ਨੂੰ ਤੈਅ ਦੂਰੀ 'ਤੇ ਰੱਖਿਆ ਗਿਆ ਸੀ।
ਵਿਦਿਆਰਥਣ ਨੂੰ ਬਦਮਾਸ਼ਾਂ ਨੇ ਕੀਤਾ ਅਗਵਾ, ਗੈਂਗਰੇਪ ਦੇ ਬਾਅਦ ਖੁਆਇਆ ਜ਼ਹਿਰ
NEXT STORY