ਜਾਮਨਗਰ- ਟੀਮ ਇੰਡੀਆ ਦੇ ਸਟਾਰ ਆਲ ਰਾਊਂਡਰ ਰਵਿੰਦਰ ਜਡੇਜਾ ਦੀ ਪਤਨੀ ਰੀਵਾਬਾ ਐਤਵਾਰ ਨੂੰ ਵਿਧੀਵਤ ਢੰਗ ਨਾਲ ਭਾਜਪਾ ਵਿਚ ਸ਼ਾਮਲ ਹੋ ਗਈ। ਜਡੇਜਾ ਦੇ ਜੱਦੀ ਸ਼ਹਿਰ ਜਾਮਨਗਰ (ਗੁਜਰਾਤ) ਵਿਚ ਸੂਬੇ ਦੇ ਖੇਤੀਬਾੜੀ ਮੰਤਰੀ ਆਰ. ਸੀ. ਫਲਦੂ ਦੀ ਮੌਜੂਦਗੀ ਵਿਚ ਭਗਵਾ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਰੀਵਾਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ਅਤੇ ਉਨ੍ਹਾਂ ਦੀ ਸ਼ਖਸੀਅਤ ਉਨ੍ਹਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਉਤਾਰਨ ਜਾਂ ਨਾ ਉਤਾਰਨ ਦਾ ਫੈਸਲਾ ਪਾਰਟੀ ਨੇ ਲੈਣਾ ਹੈ। ਉਹ ਸਮਾਜ ਸੇਵਾ ਲਈ ਹੀ ਸਿਆਸਤ ਵਿਚ ਆਈ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਫੈਸਲੇ ਨੂੰ ਪਤੀ ਦਾ ਪੂਰਾ ਸਮਰਥਨ ਅਤੇ ਇਜਾਜ਼ਤ ਹੈ। ਵਰਣਨਯੋਗ ਹੈ ਕਿ ਮੋਦੀ ਸੋਮਵਾਰ ਤੋਂ ਜਾਮਨਗਰ ਦੇ ਦੌਰੇ 'ਤੇ ਹਨ। ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੀ ਰੀਵਾਬਾ ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਦੇ ਕੇਸ਼ੋਦ ਦੀ ਨਿਵਾਸੀ ਹੈ ਅਤੇ ਉਸ ਦਾ ਜਡੇਜਾ ਨਾਲ ਵਿਆਹ ਅਪ੍ਰੈਲ 2016 'ਚ ਹੋਇਆ ਸੀ।

ਪਿਛਲੇ ਸਾਲ 19 ਅਕਤੂਬਰ ਨੂੰ ਉਨ੍ਹਾਂ ਨੇ ਫਿਲਮ ਪਦਮਾਵਤ ਦੇ ਹਿੰਸਕ ਵਿਰੋਧ ਕਾਰਨ ਚਰਚਾ ਵਿਚ ਆਏ ਜਾਤੀ ਆਧਾਰਤ ਸੰਗਠਨ ਰਾਜਪੂਤ ਕਰਣੀ ਸੇਨਾ ਦੀ ਗੁਜਰਾਤ ਮਹਿਲਾ ਇਕਾਈ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਜਡੇਜਾ ਦਾ ਪਰਿਵਾਰ ਰਾਜਕੋਟ 'ਚ ਵੀ ਰਹਿੰਦਾ ਹੈ।
ਪਟਨਾ ਸਾਹਿਬ ਤੋਂ ਹੀ ਚੋਣ ਲੜਨਗੇ ਸ਼ਤਰੂਘਨ ਸਿਨ੍ਹਾ
NEXT STORY