ਪਟਨਾ, (ਭਾਸ਼ਾ)- ਬਿਹਾਰ ਦੇ ਸਾਬਕਾ ਮੰਤਰੀ ਤੇਜਪ੍ਰਤਾਪ ਯਾਦਵ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ’ਚ ਕੁਝ ਲਾਲਚੀ ਲੋਕ ਉਨ੍ਹਾਂ ਖਿਲਾਫ ਰਾਜਨੀਤੀ ਕਰ ਰਹੇ ਹਨ। ਤੇਜਪ੍ਰਤਾਪ ਨੂੰ 25 ਮਈ ਨੂੰ ਉਨ੍ਹਾਂ ਦੇ ਪਿਤਾ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਮੁੱਖ ਲਾਲੂ ਪ੍ਰਸਾਦ ਨੇ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਸੀ ਅਤੇ ਉਨ੍ਹਾਂ ਨਾਲ ਸਾਰੇ ਪਰਵਾਰਿਕ ਸਬੰਧ ਤੋਡ਼ ਦਿੱਤੇ ਸਨ। ਲਾਲੂ ਨੇ ਕਿਹਾ ਸੀ ਕਿ ਤੇਜਪ੍ਰਤਾਪ ਦਾ ਕਾਰਜ ਗੈਰ-ਜ਼ਿੰਮੇਵਾਰਾਨਾ ਹੈ ਅਤੇ ਜਨਤਕ ਆਚਰਣ ਵਾਂਗ ਨਹੀਂ ਹੈ।
ਤੇਜਪ੍ਰਤਾਪ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮੇਰੇ ਪਿਆਰੇ ਮੰਮੀ ਪਾਪਾ... ਮੇਰੀ ਸਾਰੀ ਦੁਨੀਆ ਬਸ ਤੁਹਾਡੇ ਦੋਹਾਂ ’ਚ ਹੀ ਸਮਾਈ ਹੈ। ਰੱਬ ਤੋਂ ਵਧ ਕੇ ਹੋ ਤੁਸੀਂ ਅਤੇ ਤੁਹਾਡਾ ਦਿੱਤਾ ਕੋਈ ਵੀ ਹੁਕਮ। ਤੁਸੀਂ ਹੋ ਤਾਂ ਸਭ ਕੁਝ ਹੈ ਮੇਰੇ ਕੋਲ। ਮੈਨੂੰ ਬਸ ਤੁਹਾਡਾ ਵਿਸ਼ਵਾਸ ਅਤੇ ਪਿਆਰ ਚਾਹੀਦਾ ਹੈ, ਇਸ ਤੋਂ ਵਧ ਕੁਝ ਨਹੀਂ।’’
ਉਨ੍ਹਾਂ ਲਿਖਿਆ, ‘‘ਪਾਪਾ ਤੁਸੀਂ ਨਾ ਹੁੰਦੇ ਤਾਂ ਨਾ ਇਹ ਪਾਰਟੀ ਹੁੰਦੀ ਅਤੇ ਨਾ ਮੇਰੇ ਨਾਲ ਰਾਜਨੀਤੀ ਕਰਨ ਵਾਲੇ ਕੁਝ ਜੈਚੰਦ ਵਰਗੇ ਲਾਲਚੀ ਲੋਕ। ਬਸ ਮੰਮੀ ਪਾਪਾ ਤੁਸੀਂ ਦੋਵੇਂ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰਹੋ।’’ ਹਾਲਾਂਕਿ ਤੇਜਪ੍ਰਤਾਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਨ੍ਹਾਂ ਲੋਕਾਂ ਦੀ ਗੱਲ ਕਰ ਰਹੇ ਹਨ।
ਮਨਰੇਗਾ ਘਪਲੇ ਨਾਲ ਸਬੰਧਤ ਦੂਜੇ ਮਾਮਲੇ ’ਚ ਗੁਜਰਾਤ ਦੇ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ
NEXT STORY