ਸਪੋਰਟਸ ਡੈਸਕ- ਗੁਜਰਾਤ ਟਾਈਟਨਸ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਖੇਡੇ ਗਏ ਆਈਪੀਐਲ ਮੈਚ ਵਿੱਚ ਇੱਕ ਵਿਵਾਦਤ ਕੈਚ ਨੇ ਮਾਹੌਲ ਗਰਮਾ ਦਿੱਤਾ। ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਦੌਰਾਨ ਜੇਸਨ ਹੋਲਡਰ ਦੁਆਰਾ ਲਏ ਗਏ ਰਜਤ ਪਾਟੀਦਾਰ ਦੇ ਕੈਚ 'ਤੇ ਵੱਡਾ ਹੰਗਾਮਾ ਹੋਇਆ।
ਕੀ ਸੀ ਪੂਰਾ ਮਾਮਲਾ?
ਇਹ ਘਟਨਾ ਪਹਿਲੀ ਪਾਰੀ ਦੇ 8ਵੇਂ ਓਵਰ ਵਿੱਚ ਵਾਪਰੀ ਜਦੋਂ ਅਰਸ਼ਦ ਖਾਨ ਦੀ ਸ਼ਾਰਟ ਗੇਂਦ 'ਤੇ ਪਾਟੀਦਾਰ ਨੇ ਪੁਲ ਸ਼ਾਟ ਖੇਡਿਆ। ਗੇਂਦ ਹਵਾ ਵਿੱਚ ਗਈ ਅਤੇ ਡੀਪ ਬੈਕਵਰਡ ਸਕੁਏਅਰ ਲੈੱਗ ਤੋਂ ਦੌੜਦੇ ਹੋਏ ਜੇਸਨ ਹੋਲਡਰ ਨੇ ਸ਼ਾਨਦਾਰ ਡਾਈਵ ਲਗਾ ਕੇ ਕੈਚ ਫੜ ਲਿਆ। ਪਹਿਲੀ ਨਜ਼ਰ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਗੇਂਦ ਜ਼ਮੀਨ ਨੂੰ ਛੂਹ ਗਈ ਹੈ, ਪਰ ਤੀਜੇ ਅੰਪਾਇਰ ਅਭਿਜੀਤ ਭੱਟਾਚਾਰੀਆ ਨੇ ਰੀਪਲੇਅ ਦੇਖਣ ਤੋਂ ਬਾਅਦ ਪਾਟੀਦਾਰ ਨੂੰ ਆਊਟ ਕਰਾਰ ਦਿੱਤਾ।
ਅੰਪਾਇਰ ਦੇ ਇਸ ਫੈਸਲੇ ਤੋਂ ਵਿਰਾਟ ਕੋਹਲੀ ਕਾਫ਼ੀ ਨਾਰਾਜ਼ ਦਿਖਾਈ ਦਿੱਤੇ ਅਤੇ ਉਹ ਚੌਥੇ ਅੰਪਾਇਰ ਨਾਲ ਬਹਿਸ ਕਰਦੇ ਨਜ਼ਰ ਆਏ। ਟੀਮ ਦੇ ਡਾਇਰੈਕਟਰ ਮੋ ਬੋਬਾਟ ਨੇ ਵੀ ਇਸ ਫੈਸਲੇ 'ਤੇ ਅਸਹਿਮਤੀ ਜਤਾਈ। ਦੂਜੇ ਪਾਸੇ, ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਮੈਦਾਨ 'ਤੇ ਮੌਜੂਦ ਖਿਡਾਰੀਆਂ ਨੂੰ ਇਹ ਸਮਝਾਉਂਦੇ ਦੇਖੇ ਗਏ ਕਿ ਕੈਚ ਬਿਲਕੁਲ ਸਹੀ ਸੀ।
ਇਹ ਵੀ ਪੜ੍ਹੋ- IPL ਵਿਚਾਲੇ ਛੱਡ ਗਏ 3 ਵਿਦੇਸ਼ੀ ਖਿਡਾਰੀ! ਪਰਪਲ ਕੈਪ ਹੋਲਡਰ ਵੀ ਗਿਆ ਵਾਪਸ
ਇਹ ਵੀ ਪੜ੍ਹੋ- ਪ੍ਰੀਤੀ ਜ਼ਿੰਟਾ ਤੇ ਸਮਰੀਨ ਕੌਰ ਵੀ ਹੋਈਆਂ ਵੈਭਵ ਸੂਰਯਵੰਸ਼ੀ ਦੀ ਮੁਰੀਦ!
ਕੀ ਕਹਿੰਦਾ ਹੈ MCC ਦਾ ਨਿਯਮ?
ਮੈਰੀਲੇਬੋਨ ਕ੍ਰਿਕਟ ਕਲੱਬ (MCC) ਦੇ ਨਿਯਮ 33.2.2.1 ਅਨੁਸਾਰ, ਜੇਕਰ ਗੇਂਦ ਫੀਲਡਰ ਦੇ ਹੱਥਾਂ ਵਿੱਚ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ, ਤਾਂ ਭਾਵੇਂ ਹੱਥ ਜਾਂ ਗੇਂਦ ਦਾ ਕੁਝ ਹਿੱਸਾ ਜ਼ਮੀਨ ਨੂੰ ਛੂਹ ਜਾਵੇ, ਕੈਚ ਨੂੰ ਜਾਇਜ਼ ਮੰਨਿਆ ਜਾਂਦਾ ਹੈ। ਇਸ ਨਿਯਮ ਦੇ ਤਹਿਤ ਹੀ ਅੰਪਾਇਰ ਨੇ ਹੋਲਡਰ ਦੇ ਕੈਚ ਨੂੰ ਸਹੀ ਮੰਨਿਆ।
ਇਹ ਵੀ ਪੜ੍ਹੋ- ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ!
GT vs RCB: ਬੈਂਗਲੁਰੂ ਨੇ ਗੁਜਰਾਤ ਨੂੰ 156 ਦੌੜਾਂ ਦਾ ਦਿੱਤਾ ਟੀਚਾ
NEXT STORY