ਪੁਣੇ- ਪੁਣੇ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਭਾਰਤ ਦੀ ਵਿਦੇਸ਼ ਨੀਤੀ 'ਚ ਬਦਲਾਅ ਆਇਆ ਹੈ ਅਤੇ ਅੱਤਵਾਦ ਨਾਲ ਨਜਿੱਠਣ ਦਾ ਇਹੀ ਤਰੀਕਾ ਹੈ। ਉਨ੍ਹਾਂ ਕਿਹਾ ਕਿ ਪਾਕਸਿਤਾਨ ਭਾਰਤ ਦਾ ਗੁਆਂਢੀ ਦੇਸ਼ ਹੈ, ਇਸ ਲਈ ਸਿਰਫ ਅਸੀਂ ਜ਼ਿੰਮੇਵਾਰ ਹਾਂ।
ਕਸ਼ਮੀਰ 'ਤੇ ਪਾਕਿਸਤਾਨ ਨੇ ਕੀਤਾ ਸੀ ਹਮਲਾ
ਆਪਣੇ ਸੰਬੋਧਨ 'ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ 1947 'ਚ ਪਾਕਿਸਤਾਨ ਨੇ ਕਸ਼ਮੀਰ 'ਤੇ ਹਮਲਾ ਕੀਤਾ ਅਤੇ ਭਾਰਤੀ ਫੌਜ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਰਾਜ ਦਾ ਏਕੀਕਰਨ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਫੌਜ ਆਪਣੀ ਕਾਰਵਾਈ ਕਰ ਰਹੀ ਸੀ, ਅਸੀਂ ਰੁੱਕ ਗਏ ਅਤੇ ਸੰਯੁਕਤ ਰਾਸ਼ਟਰ 'ਚ ਚਲੇ ਗਏ। ਅੱਤਵਾਦ ਨੂੰ ਲੈ ਕੇ ਪਹਿਲਾਂ ਨੀਤੀਆਂ ਪੂਰੀ ਤਰ੍ਹਾਂ ਅਲੱਗ ਸਨ।
ਵਿਦੇਸ਼ ਨੀਤੀ 'ਚ ਬਦਲਾਅ ਆਇਆ ਹੈ
ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਕੀਤਾ ਜਾਵੇਗਾ। ਦੇਸ਼ ਦੀ ਵਿਦੇਸ਼ ਨੀਤੀ 'ਚ ਬਦਲਾਅ 'ਤੇ ਸਵਾਲ ਦਾ ਜਵਾਬ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਮੇਰਾ ਜਵਾਬ ਹੈ...ਹਾਂ, 50 ਫੀਸਦੀ ਨਿਰੰਤਰਤਾ ਅਤੇ 50 ਫੀਸਦੀ ਬਦਲਾਅ ਹੈ। ਉਨ੍ਹਾਂ ਕਿਹਾ ਕਿ ਮੁੰਬਈ ਹਮਲਿਆਂ ਤੋਂ ਬਾਅਦ ਇਕ ਵੀ ਅਜਿਹਾ ਵਿਅਕਤੀ ਨਹੀਂ ਹੋਵੇਗਾ, ਜਿਸ ਨੇ ਇਹ ਮਹਿਸੂਸ ਨਾ ਕੀਤਾ ਹੋਵੇ ਕਿ ਸਾਨੂੰ ਜਵਾਬ ਨਹੀਂ ਦੇਣਾ ਚਾਹੀਦਾ।
ਅੱਤਵਾਦ ਦੇ ਖਾਤਮੇ ਲਈ ਕੋਈ ਨਿਯਮ ਨਹੀਂ
ਅੱਤਵਾਦ 'ਤੇ ਬੋਲਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅੱਤਵਾਦੀਆਂ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਹ ਸਰਹੱਦ ਪਾਰ ਹਨ, ਇਸ ਲਈ ਉਨ੍ਹਾਂ ਨੂੰ ਕੋਈ ਛੂਹ ਨਹੀਂ ਸਕਦਾ। ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਤਵਾਦੀ ਕਿਸੇ ਵੀ ਨਿਯਮ ਨਾਲ ਨਹੀਂ ਖੇਡਦੇ, ਇਸ ਲਈ ਸਾਡਾ ਮੰਨਣਾ ਹੈ ਕਿ ਅੱਤਵਾਦੀਆਂ ਨੂੰ ਜਵਾਬ ਦੇਣ ਲਈ ਵੀ ਕੋਈ ਨਿਯਮ ਨਹੀਂ ਹੋ ਸਕਦਾ।
ਡਿਪਲੋਮੈਟ ਦੇ ਰੂਪ 'ਚ ਹਨੂੰਮਾਨ ਜੀ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਇਸ ਸਵਾਲ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਕ ਆਦਰਸ਼ ਡਿਪਲੋਮੈਟ ਪਹਿਲਾਂ ਆਪਣੇ ਸਵਾਮੀ ਅਤੇ ਦੇਸ਼ ਦਾ ਪੱਖ ਰੱਖਦਾ ਹੈ। ਇਸ ਦੌਰਾਨ ਵਾਤਾਵਰਣ ਕਦੇ-ਕਦੇ ਅਨੁਕੂਲ ਹੁੰਦਾ ਹੈ ਤਾਂ ਕਦੇ ਨਕਾਰਾਤਮਕ ਵੀ ਹੋ ਜਾਂਦਾ ਹੈ। ਦਬਾਅ ਦੌਰਾਨ ਦੂਜੇ ਦੇਸ਼ਾਂ 'ਚ ਆਪਣਾ ਪੱਖ ਕਿਵੇਂ ਰੱਖੀਏ ਇਹੀ ਕੂਟਨੀਤੀ ਦਾ ਸਭ ਤੋਂ ਮਹੱਤਵਪੂਰਨ ਬਿੰਦੂ ਹੈ। ਰਾਮਾਇਣ 'ਚ ਭਗਵਾਨ ਬਜਰੰਗਬਲੀ ਲੰਕਾ ਗਏ ਸਨ, ਜਿੱਥੇ ਉਨ੍ਹਾਂ ਨੇ ਚੁਣੌਤੀਪੂਰਨ ਹਾਲਾਤਾਂ ਵਿੱਚ ਵੀ ਭਗਵਾਨ ਰਾਮ ਦਾ ਜ਼ੋਰਦਾਰ ਸਮਰਥਨ ਕੀਤਾ।
ਚੋਣ ਕਮਿਸ਼ਨ ਨੇ ਨਹੀਂ ਦਿੱਤਾ EVM ’ਤੇ RTI ਦਾ ਜਵਾਬ : ਸੂਚਨਾ ਕਮਿਸ਼ਨ ਨੇ ਕੀਤੀ ਖਿੱਚਾਈ
NEXT STORY