ਜੰਮੂ— ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਦਲਾਂ ਨੇ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਕਈ ਸਿਆਸੀ ਪਾਰਟੀਆਂ ਇਕ-ਦੂਜੇ ਨਾਲ ਗਠਜੋੜ ਕਰ ਰਹੀਆਂ ਹਨ। ਬੁੱਧਵਾਰ ਯਾਨੀ ਕਿ ਅੱਜ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ ਲੋਕ ਸਭਾ ਚੋਣਾਂ ਲਈ ਜੰਮੂ-ਕਸ਼ਮੀਰ ਵਿਚ ਗਠਜੋੜ ਕੀਤਾ। ਦੋਹਾਂ ਪਾਰਟੀਆਂ ਵਿਚਾਲੇ ਹੋਏ ਗਠਜੋੜ ਮੁਤਾਬਕ ਜੰਮੂ, ਉਧਮਪੁਰ ਸੀਟ 'ਤੇ ਕਾਂਗਰਸ ਲੜੇਗੀ ਤਾਂ ਸ਼੍ਰੀਨਗਰ ਸੀਟ 'ਤੇ ਨੈਸ਼ਨਲ ਕਾਨਫਰੰਸ ਲੜੇਗੀ। ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਖੁਦ ਸ਼੍ਰੀਨਗਰ ਤੋਂ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 3 ਸੀਟਾਂ ਤੋਂ ਇਲਾਵਾ ਦੋਵੇਂ ਪਾਰਟੀਆਂ ਅਨੰਤਨਾਗ ਅਤੇ ਬਾਰਾਮੂਲਾ ਵਿਚ ਦੋਸਤਾਨਾ ਮੁਕਾਬਲਾ ਕਰੇਗੀ ਅਤੇ ਲੱਦਾਖ ਸੀਟ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਅਬਦੁੱਲਾ ਨੇ ਕਿਹਾ ਕਿ ਦੇਸ਼ ਨੂੰ ਧਰਮ ਨਿਰਪੱਖ ਰੱਖਣ ਦੇ ਮਕਸਦ ਨਾਲ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ ਹਨ। ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜਦੋਂ ਦੇਸ਼ ਧਰਮ ਨਿਰਪੱਖ ਅਤੇ ਇਕਜੁਟ ਰਹੇਗਾ ਤਾਂ ਪਾਕਿਸਤਾਨ ਅਤੇ ਚੀਨ ਦਾ ਮੁਕਾਬਲਾ ਕਰ ਸਕਦਾ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਚ 6 ਲੋਕ ਸਭਾ ਸੀਟਾਂ 'ਤੇ 5 ਪੜਾਵਾਂ ਵਿਚ ਵੋਟਾਂ ਪੈਣਗੀਆਂ।
ਦਿੱਲੀ ਹਵਾਈ ਅੱਡੇ 'ਤੇ ਆਈਫੋਨ ਦੀ ਤਸਕਰੀ ਮਾਮਲੇ 'ਚ ਇਕ ਵਿਅਕਤੀ ਗ੍ਰਿਫਤਾਰ
NEXT STORY