ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਸੋਮਵਾਰ ਨੂੰ ਸਕੂਲ ਮੁੜ ਤੋਂ ਖੁੱਲ੍ਹ ਗਏ। ਭਿਆਨਕ ਗਰਮੀ ਅਤੇ ਉਸ ਤੋਂ ਬਾਅਦ ਭਾਰੀ ਬਾਰਿਸ਼ ਅਤੇ ਹੜ੍ਹ ਵਰਗੇ ਹਾਲਾਤ ਕਾਰਨ ਇਹ ਸਕੂਲ ਤਿੰਨ ਹਫ਼ਤਿਆਂ ਤੱਕ ਬੰਦ ਸਨ। ਕਸ਼ਮੀਰ 'ਚ ਭਿਆਨਕ ਗਰਮੀ ਕਾਰਨ ਤਾਪਮਾਨ ਆਮ ਤੋਂ ਕਾਫ਼ੀ ਉੱਪਰ ਚਲਾ ਗਿਆ, ਇਸ ਲਈ ਸਾਰੀਆਂ ਸਿੱਖਿਆ ਸੰਸਥਾਵਾਂ 6 ਜੁਲਾਈ ਤੋਂ 19 ਜੁਲਾਈ ਤੱਕ ਗਰਮੀ ਦੀਆਂ ਛੁੱਟੀਆਂ ਲਈ ਬੰਦ ਕਰ ਦਿੱਤੇ ਗਏ ਸਨ।
ਹਾਲਾਂਕਿ 18 ਜੁਲਾਈ ਦੇ ਨੇੜੇ-ਤੇੜੇ ਭਿਆਨਕ ਗਰਮੀ ਦੀ ਜਗ੍ਹਾ ਤੇਜ਼ ਬਾਰਿਸ਼ ਨੇ ਲੈ ਲਈ, ਜਿਸ ਕਾਰਨ ਵੱਡੇ ਪੈਮਾਨੇ 'ਤੇ ਹੜ੍ਹ ਵਰਗੇ ਹਾਲਾਤ ਬਣ ਗਏ। ਇਸ ਕਾਰਨ ਸਰਕਾਰ ਨੂੰ ਛੁੱਟੀਆਂ 2 ਵਾਰ ਵਧਾਉਣੀਆਂ ਪਈਆਂ। ਪਹਿਲੇ 22 ਜੁਲਾਈ ਤੱਕ ਅਤੇ ਬਾਅਦ 'ਚ 26 ਜੁਲਾਈ ਤੱਕ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ 'ਚ ਸੁਧਾਰ ਅਤੇ ਹਾਲਾਤ ਆਮ ਹੋਣ ਮਗਰੋਂ ਸੋਮਵਾਰ ਨੂੰ ਵਿਦਿਆਰਥੀਆਂ ਅਤੇ ਟੀਚਰਾਂ ਨੇ ਮੁੜ ਤੋਂ ਕਲਾਸਾਂ ਸ਼ੁਰੂ ਕਰ ਦਿੱਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
BOB 'ਤੇ Cyberattack ਦਾ ਦਾਅਵਾ: ਆਧਾਰ, ਖਾਤੇ ਅਤੇ ਲੋਨ ਡੇਟਾ ਹੋ ਗਏ ਲੀਕ
NEXT STORY