ਲੁਧਿਆਣਾ (ਰਾਜ) : ਰੱਖੜੀ ਤੋਂ ਇਕ ਦਿਨ ਪਹਿਲਾਂ ਭਰਾ-ਭੈਣ ਦੀ ਮੌਤ ਹੋ ਗਈ। ਬੱਸੀਆਂ ਇਲਾਕੇ ਵਿਚ ਸੱਪ ਦੇ ਡੱਸਣ ਨਾਲ ਪਹਿਲਾਂ ਭੈਣ ਅਤੇ ਫਿਰ ਭਰਾ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਵਿਚ ਜੋਬਨਪ੍ਰੀਤ ਸਿੰਘ (8) ਅਤੇ ਜਸ਼ਨਪ੍ਰੀਤ ਕੌਰ (6) ਸ਼ਾਮਲ ਹਨ। ਦੋਵੇਂ ਘਰ ਦੇ ਵਿਹੜੇ ਵਿਚ ਸੁੱਤੇ ਪਏ ਸਨ। ਪਰਿਵਾਰ ਨੂੰ ਪਹਿਲਾਂ ਲੱਗਾ ਕਿ ਬੱਚਿਆਂ ਨੂੰ ਮੱਛਰ ਲੜਿਆ ਹੈ ਪਰ ਜਦੋਂ ਬੱਚੇ ਉੱਚੀ ਉਚੀ ਰੋਣ ਲੱਗੇ ਤਾਂ ਪਰਿਵਾਰ ਨੇ ਸੱਪ ਦੇ ਡੱਸਣ ਦੇ ਨਿਸ਼ਾਨ ਦੇਖੇ। ਇਸ ਦੌਰਾਨ ਪਰਿਵਾਰ ਵੱਲੋਂ ਤੁਰੰਤ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿਚ ਮਾਤਮ ਛਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਸਾਲ ਲਈ ਲੱਗੀ ਸਖ਼ਤ ਪਾਬੰਦੀ, ਨਹੀਂ ਵਿਕੇਗਾ ਐਨਾਲਾਗ ਪਨੀਰ
ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਤੜਕੇ ਤਿੰਨ ਵਜੇ ਜੋਬਨਪ੍ਰੀਤ ਸਿੰਘ ਨੇ ਦਾਦੀ ਨੂੰ ਕਿਹਾ ਕਿ ਉਸ ਦੇ ਹੱਥ 'ਤੇ ਕੁੱਝ ਲੜ ਗਿਆ ਹੈ ਪਰ ਦਾਦੀ ਨੇ ਸਮਝਿਆ ਕਿ ਮੱਛਰ ਲੜਿਆ ਹੈ ਜਦੋਂ ਉਹ ਉੱਚੀ ਉੱਚੀ ਰੋਣ ਲੱਗਾ ਤਾਂ ਪਰਿਵਾਰ ਦੀ ਜਾਗ ਖੁੱਲ੍ਹੀ ਤੇ ਪਰਿਵਾਰ ਨੇ ਦੇਖਿਆ ਕਿ ਜੋਬਨ ਦੇ ਹੱਥ 'ਤੇ ਸੱਪ ਦੇ ਡੱਸਣ ਦਾ ਨਿਸ਼ਾਨ ਸੀ। ਜ਼ਹਿਰ ਸਰੀਰ ਵਿਚ ਨਾ ਫੈਲੇ ਇਸ ਲਈ ਪਰਿਵਾਰ ਨੇ ਬੱਚੇ ਦਾ ਹੱਥ ਬੰਨ੍ਹ ਦਿੱਤਾ ਜਦੋਂ ਬੱਚੇ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਆਉਣ ਲੱਗੀ ਤਾਂ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਜਸ਼ਨਪ੍ਰੀਤ ਕੌਰ ਵੀ ਬੇਸੁੱਧ ਹੋ ਗਈ। ਪਰਿਵਾਰ ਦੋਵਾਂ ਬੱਚਿਆਂ ਨੂੰ ਤੁਰੰਤ ਰਾਏਕੋਟ ਦੇ ਹਸਪਤਾਲ ਲੈ ਕੇ ਪਹੁੰਚਿਆ ਪਰ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਦੁੱਖਦ ਘਟਨਾ, ਪਿਓ-ਪੁੱਤ ਦੀ ਇਕੱਠਿਆਂ ਮੌਤ
ਰੱਖੜੀ ਦੇ ਤਿਉਹਾਰ ਤੋਂ ਠੀਕ ਪਹਿਲਾਂ, ਇੱਕੋ ਝਟਕੇ ਵਿਚ ਦੋ ਮਾਸੂਮ ਬੱਚਿਆਂ ਦੇ ਮਾਰੇ ਜਾਣ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ ਹੈ। ਬੱਚਿਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਬੱਸੀਆਂ ਪਿੰਡ ਵਿਚ ਸੋਗਮਈ ਮਾਹੌਲ ਹੈ। ਦੋ ਬੱਚਿਆਂ ਦਾ ਇਕੋ ਚਿਖਾ 'ਤੇ ਸਸਕਾਰ ਹੋਣ ਤੋਂ ਬਾਅਦ ਪੂਰੇ ਪਿੰਡ ਵਿਚ ਕਿਸੇ ਘਰ ਵਿਚ ਚੁੱਲ੍ਹਾ ਤਕ ਨਹੀਂ ਬਲਿਆ।
ਇਹ ਵੀ ਪੜ੍ਹੋ : ਜਲੰਧਰ, ਅੰਮ੍ਰਿਤਸਰ ਤੇ ਬਟਾਲਾ ਜਾਣ ਵਾਲੇ ਰੂਟ ਬਦਲੇ, 5 ਜ਼ਿਲ੍ਹਿਆਂ ਦੀ ਪੁਲਸ ਸਾਂਭੇਗੀ ਮੋਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
18 ਸਾਲਾ ਸੁਰਿੰਦਰ ਕੌਰ ਦੇ ਅੰਗ ਦਾਨ ਨਾਲ 4 ਜ਼ਿੰਦਗੀਆਂ ਰੌਸ਼ਨ
NEXT STORY