ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸਆਈਏ) ਨੇ 1990 'ਚ ਇਕ ਕਸ਼ਮੀਰੀ ਪੰਡਤ ਲੇਖਕ ਅਤੇ ਉਨ੍ਹਾਂ ਦੇ ਬੇਟੇ ਦੇ ਕਤਲ ਦੇ ਸਿਲਸਿਲੇ 'ਚ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਸਆਈਏ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਅਤੇ ਜੰਮੂ ਦੇ ਬਾਗ-ਏ-ਬਾਹੁ ਇਲਾਕੇ ਸਮੇਤ 9 ਥਾਵਾਂ 'ਤੇ ਤਲਾਸ਼ੀ ਲਈ।
ਇਹ ਛਾਪੇਮਾਰੀ ਅਨੰਤਨਾਗ ਜ਼ਿਲ੍ਹੇ 'ਚ ਕੋਕਰਨਾਗ ਸਥਿਤ ਸੋਫ ਸ਼ਾਲੀ ਦੇ ਰਹਿਣ ਵਾਲੇ ਕਸ਼ਮੀਰੀ ਪੰਡਿਤ ਲੇਖਕ ਅਤੇ ਸਮਾਜਸੇਵੀ ਸਰਵਾਨੰਦ ਕੌਲ 'ਪ੍ਰੇਮੀ' ਅਤੇ ਉਸ ਦੇ ਬੇਟੇ ਵੀਰੇਂਦਰ ਕੌਲ ਦੇ ਅਗਵਾ ਅਤੇ ਉਨ੍ਹਾਂ ਦੇ ਕਤਲ ਦੇ 36 ਸਾਲ ਪੁਰਾਣੇ ਮਾਮਲੇ 'ਚ ਐੱਸਆਈਏ ਦੀ ਜਾਂਚ ਦਾ ਹਿੱਸਾ ਹੈ। ਅੱਤਵਾਦੀਆਂ ਨੇ 29 ਅਪ੍ਰੈਲ 1990 ਨੂੰ 'ਪ੍ਰੇਮੀ' ਅਤੇ ਉਸ ਦੇ ਬੇਟੇ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਦਆਂ ਲਾਸ਼ਾਂ ਇਕ ਮਈ 1990 ਨੂੰ ਬਰਾਮਦ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਡੁਰੂ ਥਾਣੇ 'ਚ ਐੱਫਆਈਆਰ ਦਰਜ ਕੀਤੀ ਗਈ ਸੀ। ਅਧਿਕਾਰੀਆਂ ਅਨੁਸਾਰ, ਬੁੱਧਵਾਰ ਤੜਕੇ ਜੰਮੂ ਦੇ ਬਾਗ-ਏ-ਬਾਹੁ ਇਲਾਕੇ ਦੀ ਸ਼ਹਿਬਾਜ਼ ਕਾਲੋਨੀ 'ਚ ਛਾਪੇਮਾਰੀ ਕੀਤੀ ਗਈ। ਅਨੰਤਨਾਗ 'ਚ ਕਈ ਥਾਵਾਂ 'ਤੇ ਤਲਾਸ਼ੀ ਲਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
CM ਵਿਜੇ ਵਲੋਂ ਲੋਕ ਸਭਾ ਸੀਟਾਂ 543 ਤੱਕ ਸੀਮਤ ਕਰਨ ਦੀ ਮੰਗ ਵਾਲਾ ਪ੍ਰਸਤਾਵ ਪੇਸ਼
NEXT STORY