ਅਬੋਹਰ (ਸੁਨੀਲ) : ਅਬੋਹਰ ਦੇ ਇੱਕ ਪ੍ਰਸਿੱਧ ਮੰਦਿਰ ਦੀ ਧਰਮਸ਼ਾਲਾ 'ਚ ਬਿਨਾਂ ਲਾਇਸੈਂਸ ਦੇ ਵੱਡੀ ਮਾਤਰਾ 'ਚ ਦਵਾਈਆਂ ਸਟੋਰ ਕੀਤੀਆਂ ਜਾ ਰਹੀਆਂ ਸਨ। ਜਿਸਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਡਰੱਗ ਇੰਸਪੈਕਟਰ ਨੇ ਪੁਲਸ ਟੀਮ ਨਾਲ ਮਿਲ ਕੇ ਮੌਕੇ ’ਤੇ ਛਾਪਾ ਮਾਰਿਆ ਤਾਂ ਭਾਰੀ ਮਾਤਰਾ 'ਚ ਦਵਾਈਆਂ ਬਿਨਾਂ ਬਿੱਲ ਦੇ ਬਰਾਮਦ ਹੋਈਆਂ। ਪੁਲਸ ਪ੍ਰਸ਼ਾਸਨ ਅਤੇ ਡਰੱਗ ਵਿਭਾਗ ਮਾਮਲੇ ਦੀ ਸਖ਼ਤੀ ਨਾਲ ਜਾਂਚ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਹਰਿਤਾ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਪਿਛਲੇ ਕੁੱਝ ਮਹੀਨਿਆਂ ਤੋਂ ਅਬੋਹਰ ਦੇ ਸਾਹਿਤ ਸਦਨ ਰੋਡ ’ਤੇ ਬਿਸ਼ਨੋਈ ਧਰਮਸ਼ਾਲਾ 'ਚ ਗੈਰ-ਕਾਨੂੰਨੀ ਤੌਰ ’ਤੇ ਦਵਾਈਆਂ ਸਟੋਰ ਕਰ ਰਿਹਾ ਹੈ। ਇਹ ਜਾਣਕਾਰੀ ਮਿਲਣ ’ਤੇ ਉਹ ਆਪਣੀ ਟੀਮ ਅਤੇ ਥਾਣਾ ਨੰਬਰ-1 ਦੇ ਪੁਲਸ ਮੁਲਾਜ਼ਮਾਂ ਨਾਲ ਜਾਂਚ ਕਰਨ ਲਈ ਪਹੁੰਚੀ। ਜਦੋਂ ਧਰਮਸ਼ਾਲਾ ਦਾ ਕਮਰਾ ਖੋਲ੍ਹਿਆ ਗਿਆ ਤਾਂ ਵੱਡੀ ਮਾਤਰਾ ਵਿੱਚ ਦਵਾਈਆਂ ਬਰਾਮਦ ਹੋਈਆਂ, ਜਿਹੜੀ ਕਿ ਅਬੋਹਰ ਵਾਸੀ ਗੁਰਦੀਪ ਨਾਂਮ ਦੇ ਵਿਅਕਤੀ ਨੇ ਬਿਨਾਂ ਲਾਇਸੈਂਸ ਦੇ ਦਵਾਈ ਸਟੋਰ ਕੀਤੀ ਸੀ, ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਡਰੱਗ ਇੰਸਪੈਕਟਰ ਨੇ ਦੱਸਿਆ ਕਿ ਸਾਰੀਆਂ ਦਵਾਈਆਂ ਜ਼ਬਤ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਦੀ ਜਾਂਚ ਕਰਦੇ ਹੋਏ ਵਿਭਾਗੀ ਕਾਨੂੰਨ ਅਨੁਸਾਰ ਵਿਅਕਤੀ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਟੀ ਪੁਲਸ ਸਟੇਸ਼ਨ ਨੰਬਰ-1 ਦੇ ਪੁਲਸ ਕਰਮਚਾਰੀ ਵੀ ਮੌਜੂਦ ਸਨ। ਦਵਾ ਸਟੋਰ ’ਤੇ ਛਾਪੇਮਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਈ ਹੋਰ ਮੈਡੀਕਲ ਸਟੋਰ ਸੰਚਾਲਕ ਵੀ ਡਰੇ ਹੋਏ ਹਨ।
ਫਿਲੌਰ ਨੈਸ਼ਨਲ ਹਾਈਵੇਅ 'ਤੇ ਕਾਰ ਤੇ ਬੋਲੈਰੋ ਗੱਡੀ ਦੀ ਟੱਕਰ, ਇਕ ਨੌਜਵਾਨ ਜ਼ਖ਼ਮੀ
NEXT STORY